ਬਰੈਂਪਟਨ, 28 ਜੁਲਾਈ 2020 – ਕੈਨੇਡਾ ਦੇ ਸ਼ਹਿਰ ਬਰੈਂਪਟਨ, ਵਿਖੇ ਪੀਲ ਪੁਲਿਸ ਨੇ ਸ਼ਨੀਵਾਰ ਰਾਤ ਨੂੰ ਇੱਕ ਘਰ ਵਿਖੇ ਚੱਲ ਰਹੀ ਤਕਰੀਬਨ 200 ਜਣਿਆਂ ਦੀ ਪਾਰਟੀ ਵਿੱਚ ਹੀ ਖਿੰਡਾ ਦਿੱਤੀ। ਪਤਾ ਲੱਗਾ ਹੈ ਕਿ ਪੁਲਿਸ ਨੂੰ ਇਸ ਬਾਬਤ ਆਂਢ- ਗਵਾਂਢ ਤੇ ਸੋਸ਼ਲ ਮੀਡੀਆ ਤੋਂ ਜਾਣਕਾਰੀ ਮਿਲੀ ਸੀ ਜਿਸ ਆਧਾਰ ‘ਤੇ ਇਹ ਕਾਰਵਾਈ ਹੋਈ ਹੈ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ ਨੂੰ ਕੰਟਰੀਸਾਈਡ ਡਰਾਈਵ ਅਤੇ ਗੋਰਵੇ ਰੋਡ ਦੇ ਖੇਤਰ ਵਿੱਚ ਇੱਕ ਘਰ ਵਿਚ ਬੁਲਾਇਆ ਗਿਆ ਸੀ ,ਸ਼ਿਕਾਇਤ ਸੀ ਕਿ ਇਸ ਘਰ ਅੰਦਰ ਪਾਰਟੀ ਹੋ ਰਹੀ ਹੈ ਜਿਸ ਵਿੱਚ ਲਗਭਗ ਦੋ ਸੌ ਜਣਿਆਂ ਦੀ ਸ਼ਮੂਲੀਅਤ ਹੈ, ਪਾਰਕਾਂ ਲਈ ਲਾਈਆਂ ਸੈਂਕੜੇ ਕਾਰਾਂ ਸਾਰੇ ਡਰਾਈਵ ਵੇਅ ਅਤੇ ਆਸ ਪਾਸ ਦੇ ਖੇਤਰ ਵਿਚ ਮੌਜੂਦ ਸਨ।
ਵਰਨਣਯੋਗ ਹੈ ਕਿ ਅਜੇ ਬਰੈਪਟਨ ਸ਼ਹਿਰ ਅਜੇ ਫੇਜ ਦੋ ਵਿੱਚ ਹੈ ,ਜਿਸ ਅਨੁਸਾਰ 10 ਜਣੇ ਇਕੱਠੇ ਹੋ ਸਕਦੇ ਹਨ ।ਜੇਕਰ ਕੋਰੋਨਾ ਦੇ ਮਰੀਜ਼ ਦੀ ਗਿਣਤੀ ਘੱਟ ਹੋ ਗਈ ਤਾਂ ਇਸ ਸ਼ੁੱਕਰਵਾਰ ਤੱਕ ਫੇਜ ਤਿੰਨ ਵਿੱਚ ਸਾਮਿਲ ਹੋ ਸਕਦਾ ਹੈ ।ਸੂਤਰਾਂ ਅਨੁਸਾਰ ਬੁੱਧਵਾਰ ਨੂੰ ਪ੍ਰੀਮੀਅਰ ਡੱਗ ਫੋਰਡ ਐਲਾਨ ਕਰ ਸਕਦੇ ਹਨ। ਇਸ ਘਟਨਾ ਤੇ ਪ੍ਰੀਮੀਅਰ ਡੱਗ ਫੋਰਡ ਤੇ ਬਰੈਪਟਨ ਦੇ ਮੇਅਰ ਪੈਟਰਿਕ ਬਰਾਊਨ ਅਨੁਸਾਰ ਪਾਰਟੀ ਦੇ ਪਰੰਬਧਕਾਂ ਨੂੰ ਕਾਨੂੰਨ ਤੋੜਣ ਲਈ ਇੱਕ ਲੱਖ ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ।