ਮੈਕਸੀਕੋ, 18 ਦਸੰਬਰ- ਮੈਕਸੀਕੋ ਦੇ ਉੱਤਰੀ-ਮੱਧ ਰਾਜ ਗੁਆਨਾਜੁਆਟੋ ਦੇ ਸਾਲਵਾਟੀਏਰਾ ਸ਼ਹਿਰ ਵਿਚ ਬੀਤੀ ਤੜਕੇ ਕ੍ਰਿਸਮਸ ਪਾਰਟੀ ਦੌਰਾਨ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਹਮਲੇ ਵਿਚ 16 ਵਿਅਕਤੀਆਂ ਦੀ ਮੌਤ ਹੋ ਗਈ।
ਸਰਕਾਰੀ ਵਕੀਲਾਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਵਕੀਲਾਂ ਨੇ ਇਹ ਵੀ ਕਿਹਾ ਕਿ ਸਲਾਮਾਂਕਾ ਸ਼ਹਿਰ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਹੋਰ ਵਿਅਕਤੀ ਮਾਰੇ ਗਏ।
ਹਾਲਾਂਕਿ ਉਨ੍ਹਾਂ ਨੇ ਹਮਲੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਪੀੜਤ ਪੋਸਾਡਾ ਨਾਂ ਦੀ ਕ੍ਰਿਸਮਿਸ ਪਾਰਟੀ ਤੋਂ ਬਾਅਦ ਬਾਹਰ ਨਿਕਲ ਰਹੇ ਸਨ ਜਦੋਂ ਬੰਦੂਕਧਾਰੀਆਂ ਨੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ।
ਇਹ ਸ਼ਹਿਰ ਲੰਬੇ ਸਮੇਂ ਤੋਂ ਜਲਿਸਕੋ ਕਾਰਟੈਲ ਅਤੇ ਸਿਨਾਲੋਆ ਕਾਰਟੈਲ ਦੁਆਰਾ ਸਮਰਥਤ ਸਥਾਨਕ ਗਰੋਹਾਂ ਵਿਚਕਾਰ ਸਰਵਉੱਚਤਾ ਲਈ ਖੂਨੀ ਸੰਘਰਸ਼ ਨਾਲ ਜੂਝ ਰਿਹਾ ਹੈ।