ਵਿਲਮਿੰਗਟਨ, 18 ਦਸੰਬਰ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਫ਼ਲੇ ਵਿੱਚ ਖੜ੍ਹੀ ਐਸਯੂਵੀ ਨੂੰ ਇੱਕ ਹੋਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਬਾਇਡਨ ਆਪਣੇ ਪ੍ਰਚਾਰ ਮੁੱਖ ਦਫਤਰ ਦੇ ਦੌਰੇ ਤੇ ਸਨ। ਘਟਨਾ ਵਿੱਚ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਜਿਲ ਬਾਇਡਨ ਸੁਰੱਖਿਅਤ ਹਨ। ਬਾਇਡਨ ਪ੍ਰਚਾਰ ਦਫਤਰ ਤੋਂ ਆਪਣੀ ਬਖ਼ਤਰਬੰਦ ਐਸਯੂਵੀ ਵੱਲ ਪੈਦਲ ਜਾ ਰਹੇ ਸਨ, ਜਦੋਂ ਕਾਰ ਨੇ ਅਮਰੀਕੀ ਖੁਫ਼ੀਆ ਵਿਭਾਗ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਨੁਕਸਾਨੀ ਗੱਡੀ ਵਰਤੋਂ ਰਾਸ਼ਟਰਪਤੀ ਸੁਰੱਖਿਆ ਹੈਡਕੁਆਰਟਰ ਦੇ ਨੇੜੇ ਚੌਰਾਹਿਆਂ ਤੇ ਨਾਕਾਬੰਦੀ ਕਰਨ ਲਈ ਸੀ। ਇਸ ਤੋਂ ਬਾਅਦ ਕਾਰ ਚਾਲਕ ਨੂੰ ਰੋਕ ਲਿਆ ਤੇ ਉਸ ਤੋਂ ਪੁੱਛ ਪੜਤਾਲ ਕੀਤੀ।