• About
  • Contact
  • Hindi News
  • English News
Thursday, May 29, 2025
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Sports

ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਤੀਜਾ ਟੈਸਟ ਮੈਚ ਹੋਇਆ ਡ੍ਰਾ

Asli Punjabi by Asli Punjabi
January 12, 2021
in Sports
0
ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਤੀਜਾ ਟੈਸਟ ਮੈਚ ਹੋਇਆ ਡ੍ਰਾ
587
SHARES
3.3k
VIEWS
Share on FacebookShare on TwitterShare on Whatsapp

You might also like

IPL 2025: ਪਲੇਆਫ ਲਈ ਸਾਰੀਆਂ ਚਾਰ ਟੀਮਾਂ ਹੋਈਆਂ ਤੈਅ

‘ਜੇਕਰ ਸਰਕਾਰ ਨਾਲ ਜੁੜੇ ਅਦਾਰੇ ਹੀ ਨਹੀਂ ਰੱਖਣਗੇ ਧਿਆਨ ਤਾਂ ਕਿਵੇਂ ਰਹਿਣਗੇ ਕੁਦਰਤੀ ਸੋਮੇ ਸਾਫ ਸੁਥਰੇ”

ਵੱਖਰਾ ਉਪਰਾਲਾ,ਪਹਿਲੀ ਵਾਰ ਅੱਗ ਤੋਂ ਬਚਾਅ ਦੀ ਜਾਗਰੂਕਤਾ ਫੈਲਾਉਣ ਲਈ ਸ਼ੁਰੂ ਹੋਈ ਮੈਰਾਥਨ

ਰਿਸ਼ਭ ਪੰਤ(97), ਚੇਤੇਸ਼ਵਰ ਪੁਜਾਰਾ (77), ਰਵਿਚੰਦਰਨ ਅਸ਼ਵਿਨ (ਨਾਬਾਦ 39) ਅਤੇ ਹਨੁਮਾ ਵਿਹਾਰੀ (ਨਾਬਾਦ 23) ਦੇ ਸਾਹਸ ਅਤੇ ਜ਼ਬਰਦਸਤ ਸੰਘਰਸ਼ ਸਮਰਥਾ ਨਾਲ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਤੀਜਾ ਕ੍ਰਿਕਟ ਟੈਸਟ ਪੰਜਵੇਂ ਅਤੇ ਆਖ਼ਰੀ ਦਿਨ ਸੋਮਵਾਰ ਨੂੰ ਡ੍ਰਾ ਕਰਾ ਲਿਆ। ਇਸ ਦੇ ਨਾਲ ਹੀ ਚਾਰ ਮੈਚਾਂ ਦੀ ਸੀਰੀਜ਼ ਅਜੇ ਵੀ 1-1 ਨਾਲ ਬਰਾਬਰੀ ’ਤੇ ਹੈ ਅਤੇ ਹੁਣ ਸੀਰੀਜ਼ ’ਤੇ ਕਬਜ਼ਾ ਕਰਨ ਲਈ ਦੋਵਾਂ ਟੀਮਾਂ ਦੀ ਨਜ਼ਰ ਬ੍ਰਿਸਬੇਨ ਵਿਚ ਹੋਣ ਵਾਲੇ ਚੌਥੇ ਟੈਸਟ ਮੈਚ ’ਤੇ ਹੈ। ਆਸਟਰੇਲੀਆ ਨੇ ਸਿਡਨੀ ਵਿਚ ਤੀਜੇ ਟੈਸਟ ਵਿਚ ਭਾਰਤ ਸਾਹਮਣੇ ਜਿੱਤ ਲਈ 407 ਦੌੜਾਂ ਦਾ ਬੇਹੱਦ ਮੁਸ਼ਕਲ ਟੀਚਾ ਰੱਖਿਆ ਸੀ ਅਤੇ ਭਾਰਤ ਨੇ ਕੱਲ ਦੀਆਂ 2 ਵਿਕਟਾਂ ’ਤੇ 98 ਦੋੜਾਂ ਨਾਲ ਅੱਗੇ ਖੇਡਦੇ ਹੋਏ ਮੈਚ ਡ੍ਰਾ ਸਮਾਪਤ ਹੋਣ ਤੱਕ 5 ਵਿਕਟਾਂ ’ਤੇ 334 ਦੌੜਾਂ ਬਣਾਈਆਂ। ਸਿਡਨੀ ਦਾ ਇਹ ਮੈਚ ਟੈਸਟ ਇਤਿਹਾਸ ਵਿਚ ਹਨੁਮਾ ਵਿਹਾਰੀ ਅਤੇ ਰਵਿਚੰਦਰਨ ਅਸ਼ਵਿਨ ਦੇ ਜਜ਼ਬੇ, ਸਾਹਸ ਅਤੇ ਸੰਘਰਸ਼ ਸਮਰਥਾ ਲਈ ਦਰਜ ਹੋ ਗਿਆ ਹੈ। ਦੋਵਾਂ ਖਿਡਾਰੀਆਂ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਮੋਰਚਾ ਸਾਂਭਿਆ ਅਤੇ ਟੈਸਟ ਡ੍ਰਾ ਕਰਾ ਕੇ ਹੀ ਦਮ ਲਿਆ।ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਟੀਵ ਸਮਿਥ ਦੀਆਂ 131 ਦੌੜਾਂ, ਵਿੱਲ ਪੋਕੋਵਸਕੀ ਦੀਆਂ 62 ਦੌੜਾਂ ਤੇ ਮਾਰਨਸ ਲਾਬੁਸ਼ੇਨ ਦੀ 91 ਦੌੜਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੀ ਪਹਿਲੀ ਪਾਰੀ ’ਚ 338 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਪਹਿਲੀ ਪਾਰੀ ਖੇਡਣ ਉਤਰੀ ਭਾਰਤੀ ਟੀਮ 244 ਦੌੜਾਂ ’ਤੇ ਆਲ ਆਊਟ ਹੋ ਗਈ। ਪੁਜਾਰਾ ਤੇ ਸ਼ੁਭਮਨ ਗਿੱਲ ਨੇ ਅਰਧ ਸੈਂਕੜੇ ਲਾਏ। ਰਿਸ਼ਭ ਪੰਤ ਨੇ 36 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਬਾਕੀ ਸਾਰੇ ਕ੍ਰਿਕਟਰ ਸਸਤੇ ’ਚ ਆਉਟ ਹੋ ਗਏ। ਪੈਟ ਕਮਿੰਸ ਨੇ 4 ਬੱਲੇਬਾਜ਼ਾਂ ਨੂੰ ਆਊਟ ਕੀਤਾ ਤੇ ਆਸਟਰੇਲੀਆ ਲਈ ਸਭ ਤੋਂ ਜ਼ਿਆਦਾ ਵਿਕਟ ਹਾਸਲ ਕੀਤੇ।ਰੋਹਿਤ ਸ਼ਰਮਾ ਨੇ ਦੂਜੀ ਪਾਰੀ ਵਿਚ ਅਰਧ ਸੈਂਕੜੇ ਦੀ ਪਾਰੀ ਖੇਡੀ ਵਿਰ ਸੈਂਕੜੇ ਵਿਚ ਬਦਲਣ ਵਿਚ ਨਾਕਾਮ ਰਹੇ। ਰੋਹਿਤ ਨੇ 98 ਗੇਂਦਾਂ ’ਤੇ 5 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ ਅਤੇ ਕਮਿੰਸ ਦੀ ਗੇਂਦ ’ਤੇ ਸਟਾਰਕ ਦੇ ਹੱਥੋਂ ਕੈਚ ਆਊਟ ਹੋ ਗਏ। ਸ਼ੁਭਮਨ ਗਿਲ ਨੇ ਰੋਹਿਤ ਨਾਲ ਪਹਿਲੇ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਪਹਿਲੀ ਪਾਰੀ ਦੀ ਤਰ੍ਹਾਂ ਅਰਧ ਸੈਂਕੜੇ ਦੀ ਪਾਰੀ ਖੇਡਣ ਵਿਚ ਨਾਕਾਮ ਰਹੇ ਅਤੇ ਹੇਜਲਵੁੱਡ ਦੀ ਗੇਂਦ ’ਤੇ ਪੇਨ ਦੇ ਹੱਥੋਂ ਕੈਚ ਆਊਟ ਹੋ ਗਏ। ਗਿਲ ਨੇ 64 ਗੇਂਦਾਂ ਖੇਡਦੇ ਹੋਏ 31 ਦੌੜਾਂ ਬਣਾਈਆਂ, ਜਿਸ ਵਿਚ 4 ਚੌਕੇ ਸ਼ਾਮਲ ਸਨ। ਕੈਮਰਨ ਗ੍ਰੀਨ ਨੇ ਵੀ ਅਰਧ ਸੈਂਕੜਾ ਲਗਾਇਆ ਅਤੇ 132 ਗੇਂਦਾਂ ’ਤੇ 84 ਦੌੜਾਂ ਬਣਾ ਕੇ ਬੁਮਰਾਹ ਦੀ ਗੇਂਦ ’ਤੇ ਸਾਹਾ ਦੇ ਹੱਥੋਂ ਕੈਚ ਆਊਟ ਹੋ ਕੇ ਵਾਪਸ ਪਰਤੇ ਅਤੇ ਇਸੇ ਦੇ ਨਾਲ ਹੀ ਆਸਟੇਲੀਆ ਨੇ ਆਪਣੀ ਪਾਰੀ ਦੀ ਘੋਸ਼ਣਾ ਵੀ ਕੀਤੀ।ਤੀਜੇ ਮੈਚ ਦੇ ਪਹਿਲੇ ਦਿਨ ਸਟੰਪ ਹੋਣ ਤਕ ਆਸਟਰੇਲੀਆ ਨੇ 2 ਵਿਕਟਾਂ ਦੇ ਨੁਕਸਾਨ ’ਤੇ 166 ਦੌੜਾਂ ਬਣਾ ਲਈਆਂ ਸਨ। ਕ੍ਰੀਜ਼ ’ਤੇ ਲਾਬੁਸ਼ੇਨ 67 ਦੌੜਾਂ ਦੇ ਨਿੱਜੀ ਸਕੋਰ ਤੇ ਸਟੀਵ ਸਮਿਥ 31 ਦੌੜਾਂ ਦੇ ਨਿੱਜੀ ’ਤੇ ਕ੍ਰੀਜ਼ ’ਤੇ ਮੌਜੂਦ ਸਨ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਇਸ ਮੈਚ ’ਚ ਵਾਪਸੀ ਕਰ ਰਹੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ 5 ਦੌੜਾਂ ਦੇ ਨਿੱਜੀ ਸਕੋਰ ’ਤੇ ਆਊਟ ਕਰਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਆਸਟਰੇਲੀਆ ਦਾ ਦੂਜਾ ਵਿਕਟ ਵਿਲ ਪੁਕੋਵਸਕੀ ਦਾ ਡਿੱਗਿਆ। ਪੁਕੋਵਸਕੀ 62 ਦੌੜਾਂ ਦੇ ਨਿੱਜੀ ਸਕੋਰ ’ਤੇ ਸੈਨੀ ਵੱਲੋਂ ਐੱਲ. ਬੀ. ਡਬਿਲਊ. ਆਊਟ ਹੋਇਆ।ਸਮਿਥ ਨੇ ਪਹਿਲੀ ਪਾਰੀ ਵਿਚ ਸੈਂਕੜੀ ਦੀ ਪਾਰੀ ਦੇ ਬਾਅਦ ਦੂਜੀ ਵਾਰ ਸ਼ਾਨਦਾਰੀ ਪਾਰੀ ਖੇਡੀ ਅਤੇ 81 ਦੌੜਾਂ ’ਤੇ ਅਸ਼ਵਿਨ ਦੇ ਹੱਥੋਂ ਐਲ.ਬੀ.ਡਬਲਯੂ. ਹੋਏ। ਮੈਥਿਊ ਵੇਡ ਨੇ ਵੀ 4 ਦੌੜਾਂ ਬਣਾਉਣ ਦੇ ਬਾਅਦ ਸੈਨੀ ਦੀ ਗੇਂਦ ’ਤੇ ਸਾਹਾ ਨੂੰ ਆਸਾਨ ਕੈਚ ਕਰਾਇਆ। ਲਾਬੁਸ਼ੇਨ ਨੇ ਸਕਾਰਾਤਮਕ ਰੁਪ ਅਪਣਾਉਂਦੇ ਹੋਏ ਸਮਿਥ ਨਾਲ ਮੈਚ ਦੀ ਦੂਜੀ ਸੈਂਕੜੇ ਦੀ ਸਝਾਂਦਾਰੀ (103 ਦੌੜਾਂ) ਕੀਤੀ। ਲਾਬੁਸ਼ੇਨ ਨੂੰ ਬੁਮਰਾਹ ਦੇ ਪਹਿਲੇ ਓਵਰ ਦੀ ਦੂਜੀ ਗੇਂਦ ’ਤੇ ਹਨੁਮਾ ਵਿਹਾਰੀ ਦੇ ਹੱਥੋਂ ਕੈਚ ਛੱਡਣ ’ਤੇ ਜੀਵਨਦਾਨ ਮਿਲਿਆ। ਸੈਨੀ ਨੂੰ ਪਿਚ ਤੋਂ ਉਛਾਲ ਮਿਲਾ ਰਿਹਾ ਸੀ ਅਤੇ ਲਾਬੁਸ਼ੇਨ ਉਨ੍ਹਾਂ ਦੀ ਲੈਗ ਸਾਈਡ ਤੋਂ ਬਾਹਰ ਜਾਂਦੀ ਗੇਂਦ ’ਤੇ ਬੱਲਾ ਲਗਾ ਬੈਠੇ ਅਤੇ ਵਿਕਟਕੀਪਰ ਰਿਧੀਮਾਨ ਸਾਹਾ ਨੇ ਸ਼ਾਨਦਾਰ ਕੈਚ ਫੜਦੇ ਹੋਏ ਉਨ੍ਹਾਂ ਦੀ ਪਾਰੀ ਦਾ ਅੰਤ ਕੀਤਾ। ਲਾਬੁਸ਼ੇਨ ਨੇ ਆਪਣੀ ਪਾਰੀ ਵਿਚ 9 ਚੌਕੇ ਮਾਰੇ।ਮੈਚ ਦੀ ਸ਼ੁਰੂਆਤ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਖੇਡ ਨੂੰ ਰੋਕਣਾ ਪਿਆ। ਇਸ ਤੋਂ ਬਾਅਦ ਮੀਂਹ ਰੁਕਣ ’ਤੇ ਖੇਡ ਦੁਬਾਰਾ ਸ਼ੁਰੂ ਕੀਤੀ ਗਈ।

Previous Post

ਵਿਰਾਟ ਤੇ ਅਨੁਸ਼ਕਾ ਦੇ ਘਰ ਗੂੰਜੀਆਂ ਧੀ ਦੀਆਂ ਕਿਲਕਾਰੀਆਂ

Next Post

ਸਿੱਖਿਆ ਵਿਭਾਗ ਵੱਲੋਂ 738 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ’ਚ ਬਦਲਣ ਲਈ 4 ਕਰੋੜ ਰੁਪਏ ਦੀ ਰਾਸ਼ੀ ਜਾਰੀ

Asli Punjabi

Asli Punjabi

Related Posts

IPL 2025: ਪਲੇਆਫ ਲਈ ਸਾਰੀਆਂ ਚਾਰ ਟੀਮਾਂ ਹੋਈਆਂ ਤੈਅ
Sports

IPL 2025: ਪਲੇਆਫ ਲਈ ਸਾਰੀਆਂ ਚਾਰ ਟੀਮਾਂ ਹੋਈਆਂ ਤੈਅ

by Asli Punjabi
May 22, 2025
‘ਜੇਕਰ ਸਰਕਾਰ ਨਾਲ ਜੁੜੇ ਅਦਾਰੇ ਹੀ ਨਹੀਂ ਰੱਖਣਗੇ ਧਿਆਨ ਤਾਂ ਕਿਵੇਂ ਰਹਿਣਗੇ ਕੁਦਰਤੀ ਸੋਮੇ ਸਾਫ ਸੁਥਰੇ”
Sports

‘ਜੇਕਰ ਸਰਕਾਰ ਨਾਲ ਜੁੜੇ ਅਦਾਰੇ ਹੀ ਨਹੀਂ ਰੱਖਣਗੇ ਧਿਆਨ ਤਾਂ ਕਿਵੇਂ ਰਹਿਣਗੇ ਕੁਦਰਤੀ ਸੋਮੇ ਸਾਫ ਸੁਥਰੇ”

by Asli Punjabi
April 26, 2025
ਵੱਖਰਾ ਉਪਰਾਲਾ,ਪਹਿਲੀ ਵਾਰ ਅੱਗ ਤੋਂ ਬਚਾਅ ਦੀ ਜਾਗਰੂਕਤਾ ਫੈਲਾਉਣ ਲਈ ਸ਼ੁਰੂ ਹੋਈ ਮੈਰਾਥਨ
Punjab

ਵੱਖਰਾ ਉਪਰਾਲਾ,ਪਹਿਲੀ ਵਾਰ ਅੱਗ ਤੋਂ ਬਚਾਅ ਦੀ ਜਾਗਰੂਕਤਾ ਫੈਲਾਉਣ ਲਈ ਸ਼ੁਰੂ ਹੋਈ ਮੈਰਾਥਨ

by Asli Punjabi
April 18, 2025
ਜਸਪ੍ਰੀਤ ਬੁਮਰਾਹ ਚੈਂਪੀਅਨਜ਼ ਟਰਾਫੀ ਤੋਂ ਬਾਹਰ, ਪੜ੍ਹੋ ਕੀ ਕਾਰਨ ਬਣਿਆ
Sports

ਜਸਪ੍ਰੀਤ ਬੁਮਰਾਹ ਚੈਂਪੀਅਨਜ਼ ਟਰਾਫੀ ਤੋਂ ਬਾਹਰ, ਪੜ੍ਹੋ ਕੀ ਕਾਰਨ ਬਣਿਆ

by Asli Punjabi
February 12, 2025
ਡਾ. ਮਨਮੋਹਨ ਸਿੰਘ ਦੇ ਸਨਮਾਨ ’ਚ ਭਾਰਤੀ ਕ੍ਰਿਕਟ ਖਿਡਾਰੀਆਂ ਦੇ ਬੰਨ੍ਹੀਆਂ ਕਾਲੀਆਂ ਪੱਟੀਆਂ
Sports

ਡਾ. ਮਨਮੋਹਨ ਸਿੰਘ ਦੇ ਸਨਮਾਨ ’ਚ ਭਾਰਤੀ ਕ੍ਰਿਕਟ ਖਿਡਾਰੀਆਂ ਦੇ ਬੰਨ੍ਹੀਆਂ ਕਾਲੀਆਂ ਪੱਟੀਆਂ

by Asli Punjabi
December 27, 2024
Next Post
ਸਿੱਖਿਆ ਵਿਭਾਗ ਵੱਲੋਂ 738 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ’ਚ ਬਦਲਣ ਲਈ 4 ਕਰੋੜ ਰੁਪਏ ਦੀ ਰਾਸ਼ੀ ਜਾਰੀ

ਸਿੱਖਿਆ ਵਿਭਾਗ ਵੱਲੋਂ 738 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ’ਚ ਬਦਲਣ ਲਈ 4 ਕਰੋੜ ਰੁਪਏ ਦੀ ਰਾਸ਼ੀ ਜਾਰੀ

Recommended

ਦੇਸ਼ ਨੂੰ ਆਰਥਿਕ ਤਬਾਹੀ ਵਿੱਚ ਡੁੱਬੋ ਕੇ ਚੁੱਪ ਹੈ ਮੋਦੀ ਸਰਕਾਰ : ਰਣਦੀਪ ਸੁਰਜੇਵਾਲਾ

ਦੇਸ਼ ਨੂੰ ਆਰਥਿਕ ਤਬਾਹੀ ਵਿੱਚ ਡੁੱਬੋ ਕੇ ਚੁੱਪ ਹੈ ਮੋਦੀ ਸਰਕਾਰ : ਰਣਦੀਪ ਸੁਰਜੇਵਾਲਾ

September 3, 2020
ਨਵੀਆਂ ਬਣੀਆਂ ਆਂਗਣਵਾੜੀ ਸੈਟਰਾਂ ਦੀਆਂ ਬਿਲਡਿੰਗਾਂ ਦੀ ਚਾਬੀਆਂ ਆਂਗਣਵਾੜੀ ਵਰਕਰਾਂ ਨੂੰ ਸੌਪੀਆਂ

ਨਵੀਆਂ ਬਣੀਆਂ ਆਂਗਣਵਾੜੀ ਸੈਟਰਾਂ ਦੀਆਂ ਬਿਲਡਿੰਗਾਂ ਦੀ ਚਾਬੀਆਂ ਆਂਗਣਵਾੜੀ ਵਰਕਰਾਂ ਨੂੰ ਸੌਪੀਆਂ

September 11, 2020

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਕੋਰੋਨਾ ਬ੍ਰੇਕਿੰਗ: ਚੰਡੀਗੜ੍ਹ ‘ਚ ਕੋਵਿਡ-19 ਨਾਲ ਪਹਿਲੀ ਮੌਤ ਦੀ ਪੁਸ਼ਟੀ
Punjab

ਕੋਰੋਨਾ ਬ੍ਰੇਕਿੰਗ: ਚੰਡੀਗੜ੍ਹ ‘ਚ ਕੋਵਿਡ-19 ਨਾਲ ਪਹਿਲੀ ਮੌਤ ਦੀ ਪੁਸ਼ਟੀ

May 28, 2025
ਈਰਾਨ ’ਚ ਤਿੰਨ ਪੰਜਾਬੀ ਨੌਜਵਾਨ ਅਗਵਾ
Punjab

ਈਰਾਨ ’ਚ ਤਿੰਨ ਪੰਜਾਬੀ ਨੌਜਵਾਨ ਅਗਵਾ

May 28, 2025
ਹਰਿਆਣਾ ਵਿਚ ਮਨੁੱਖ ਰਹਿਤ ਟੋਲ ਪਲਾਜ਼ਾ ਸ਼ੁਰੂ, ਜਾਣੋ ਕੀ ਏ ਖਾਸੀਅਤ ?
National

ਹਰਿਆਣਾ ਵਿਚ ਮਨੁੱਖ ਰਹਿਤ ਟੋਲ ਪਲਾਜ਼ਾ ਸ਼ੁਰੂ, ਜਾਣੋ ਕੀ ਏ ਖਾਸੀਅਤ ?

May 28, 2025
ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਤੋਂ ਮਿਲੇਗਾ ਛੁਟਕਾਰਾ– ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
Punjab

ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਤੋਂ ਮਿਲੇਗਾ ਛੁਟਕਾਰਾ– ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ

May 28, 2025
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸੂਬੇ ਦੇ ਸਕੂਲ ਦੇਸ਼ ਭਰ ਵਿਚੋਂ ਖ਼ੂਬਸੂਰਤ ਬਣੇ – ਵਿਧਾਇਕ ਰੰਧਾਵਾ
Punjab

ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸੂਬੇ ਦੇ ਸਕੂਲ ਦੇਸ਼ ਭਰ ਵਿਚੋਂ ਖ਼ੂਬਸੂਰਤ ਬਣੇ – ਵਿਧਾਇਕ ਰੰਧਾਵਾ

May 28, 2025
ਨਸ਼ਾ ਤਸਕਰ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ : ਜੈ ਕ੍ਰਿਸ਼ਨ ਸਿੰਘ ਰੌੜੀ
Punjab

ਨਸ਼ਾ ਤਸਕਰ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ : ਜੈ ਕ੍ਰਿਸ਼ਨ ਸਿੰਘ ਰੌੜੀ

May 28, 2025
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In