ਨਵੀਂ ਦਿੱਲੀ, 18 ਦਸੰਬਰ – ਦੱਖਣੀ ਦਿੱਲੀ ਵਿਚ ਲਾਜਪਤ ਨਗਰ ਇਲਾਕੇ ਵਿਚ ਇਕ ਮਿੰਨੀ ਬੱਸ ਨੇ ਇਕ ਸ਼ਖ਼ਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਪੀੜਤ ਸ਼ਖ਼ਸ ਨੂੰ ਕੁਝ ਦੂਰੀ ਤੱਕ ਬੋਨਟ ਤੇ ਵੀ ਘੜੀਸਿਆ ਗਿਆ। ਇਹ ਘਟਨਾ ਬੀਤੀ ਰਾਤ ਵਾਪਰੀ, ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
ਮਿੰਨੀ ਬੱਸ ਦੇ ਬੋਨਟ ਤੇ ਵਿਅਕਤੀ ਲਟਕਿਆ ਹੋਇਆ ਹੈ। ਬੱਸ ਡਰਾਈਵਰ ਨੇ ਵਿਅਕਤੀ ਨੂੰ ਵੇਖ ਕੇ ਵੀ ਬੱਸ ਨਹੀਂ ਰੋਕੀ ਅਤੇ ਉਸ ਨੂੰ ਕਈ ਕਿਲੋਮੀਟਰ ਤੱਕ ਘਸੀੜਦਾ ਰਿਹਾ। ਹਾਲਾਂਕਿ ਇਸ ਵਿਅਕਤੀ ਨੂੰ ਕਿਸ ਤਰ੍ਹਾਂ ਦੀ ਸੱਟ ਨਹੀਂ ਲੱਗੀ ਹੈ। ਪੁਲੀਸ ਮੁਤਾਬਕ ਮਾਮਲਾ ਦਰਜ ਕਰ ਲਿਆ ਗਿਆ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।