ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਗੁਰੂਗ੍ਰਾਮ ਵਿਚ 24 ਅਗਸਤ ਤੋਂ ਸ਼ੁਰੂ ਹੋ ਰਹੇ ਟੋਕਿਓ ਓਲੰਪਿਕ 2020 ਪੈਰਾਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਪੈਰਾਲੰਪਿਕ ਖੇਡਾਂ ਦੇ ਲਈ ਵਿਕਟਰੀ ਪੰਚ ਦਿੱਤਾ।ਮੁੱਖ ਮੰਤਰੀ ਨੇ ਅੱਜ ਪੈਰਾਲੰਪਿਕ ਕਮੇਟੀ ਦੀ ਪ੍ਰੇਜੀਡੈਂਟ ਦੀਪਾ ਮਲਿਕ ਮਿਲਣ ਪਹੁੰਚੀ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਆਸ ਜਤਾਈ ਕਿ ਪੈਰਾਲੰਪਿਕ ਖੇਡਾਂ ਵਿਚ ਵੀ ਹਰਿਆਣਾ ਦੇ ਖਿਡਾਰੀ ਵਧੀਆ ਪ੍ਰਦਰਸ਼ ਕਰ ਕੇ ਭਾਰਤ ਦੀ ਝੋਲੀ ਮੈਡਲਾਂ ਨਾਲ ਭਰ ਦੇਣਗੇ ਅਤੇ ਹਰਿਆਣਾ ਦਾ ਦੁਨੀਆ ਵਿਚ ਨਾਂਟ ਰੋਸ਼ਨ ਕਰਣਗੇ। ਮੁੱਖ ਮੰਤਰੀ ਨੇ ਕਿਹਾ ਕਿ ਟੋਕਿਓ ਓਲੰਪਿਕ ਵਿਚ ਹਰਿਆਣਾ ਸੂਬੇ ਦੇ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਦੀਪਾ ਮਲਿਕ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਪੈਰਾਲੰਪਿਕ ਵਿਚ ਖਿਡਾਰੀ ਦੇਸ਼ ਨੂੰ ਮੈਡਲ ਦਿਵਾ ਕੇ ਮਾਣ ਮਹਿਸੂਸ ਕਰਵਾੳਣਗੇ।ਗੌਰਤਲਬ ਹੈ ਕਿ ਪੈਰਾ-ਓਲੰਪਿਕ ਖੇਡ ਆਗਾਮੀ 24 ਅਗਸਤ ਤੋਂ 5 ਸਤੰਬਰ ਤਕ ਟੋਕਿਓ ਵਿਚ ਆਯੋਜਿਤ ਹੋਣ ਜਾ ਰਹੇ ਹਨ ਜਿਸ ਵਿਚ ਹਰਿਆਣਾ ਦੇ 18 ਖਿਡਾਰੀ ਹਿੱਸਾ ਲੈਣਗੇ।ਮੁੱਖ ਮੰਤਰੀ ਨੇ ਇੰਨ੍ਹਾ ਪੈਰਾਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਜਿੱਤ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਇੰਨ੍ਹਾ ਖੇਡਾਂ ਦੇ ਲਈ ਵਿਕਟਰੀ ਪੰਚ ਦੇ ਕੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ‘ਤੇ ਉਨ੍ਹਾਂ ਨੇ ਟੋਕਿਓ-2020 ਪੈਰਾਲੰਪਿਕ ਦੀ ਟੀ-ਸ਼ਰਟ ‘ਤੇ ਆਪਣੇ ਹਸਤਾਖਰ ਵੀ ਕੀਤੇ ਜਿਸ ‘ਤੇ ਉਨ੍ਹਾਂ ਨੇ ਲਿਖਿਆ ਪੈਰਾਲੰਪਿਕ ਟੋਕਿਓ-2020 ਦੇ ਲਈ ਸ਼ੁਭਕਾਮਨਾਵਾਂ – ਮਨੋਹਰ ਲਾਲ, ਮੁੱਖ ਮੰਤਰੀ ਹਰਿਆਣਾ।ਮੁੱਖ ਮੰਤਰੀ ਨੇ ਕਿਹਾ ਕਿ ਪੈਰਾਲੰਪਿਕ ਖੇਡਾਂ ਦੀ ਤਿਆਰੀਆਂ ਦੇ ਲਈ ਹਰਿਆਣਾ ਸਰਕਾਰ ਵੱਲੋਂ ਹਰੇਕ ਖਿਡਾਰੀ ਨੂੰ5 ਲੱਖ ਰੁਪਏ ਦੀ ਰਕਮ ਵੀ ਪ੍ਰਦਾਨ ਕੀਤੀ ਗਈ ਹੈ।