ਹੈਦਰਾਬਾਦ, 15 ਦਸੰਬਰ – ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੂੰ ਚੂਲਾ ਬਦਲਣ ਦੀ ਸਰਜਰੀ ਮਗਰੋਂ ਅੱਜ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਇਕ ਕਰੀਬੀ ਸੂਤਰ ਨੇ ਦੱਸਿਆ ਕਿ ਰਾਵ ਹਸਪਤਾਲ ਤੋਂ ਇੱਥੇ ਨੰਦੀ ਨਗਰ ਵਿੱਚ ਸਥਿਤ ਆਪਣੀ ਰਿਹਾਇਸ਼ ਤੇ ਜਾ ਰਹੇ ਹਨ। ਭਾਰਤ ਰਾਸ਼ਟਰ ਕਮੇਟੀ ਦੇ ਮੁਖੀ ਰਾਵ ਦਾ 8 ਦਸੰਬਰ ਨੂੰ ਇੱਥੇ ਇਕ ਨਿੱਜੀ ਸੁਪਰਸਪੈਸ਼ਲਿਸਟ ਹਸਪਤਾਲ ਵਿੱਚ ਖੱਬੇ ਚੂਲੇ ਦੀ ਸਫ਼ਲ ਸਰਜਰੀ ਹੋਈ ਸੀ। ਉਹ ਆਪਣੇ ਘਰ ਦੇ ਬਾਥਰੂਮ ਵਿਚ ਡਿੱਗ ਗਏ ਸਨ ਅਤੇ ਉਨ੍ਹਾਂ ਦੇ ਚੂਲੇ ਵਿਚ ਫਰੈਕਚਰ ਹੋ ਗਿਆ ਸੀ।