ਚੰਡੀਗੜ੍ਹ, 26 ਅਗਸਤ 2020 – ਸਿੱਖਿਆ ਸੰਸਥਾਵਾਂ ਦੀ ਰਾਸ਼ਟਰੀ ਪੱਧਰ ‘ਤੇ ਸਾਂਝੀ ਸੰਸਥਾ ਐਜੂਕੇਸ਼ਨ ਪ੍ਰਮੋਸ਼ਨ ਸੁਸਾਇਟੀ ਫ਼ਾਰ ਇੰਡੀਆ ਅਤੇ ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਦੀ ਸੰਯੁਕਤ ਨੁਮਾਇੰਗੀ ਕਰਨ ਵਾਲੀ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼ (ਜੈਕ) ਵੱਲੋਂ ਰਾਸ਼ਟਰੀ ਸਿੱਖਿਆ ਨੀਤੀ 2020 ‘ਤੇ 27 ਅਗਸਤ ਨੂੰ ਵਿਚਾਰ ਗੋਸ਼ਟੀ ਕੀਤੀ ਜਾ ਰਹੀ ਹੇ। ਜਿਸ ਦਾ ਉਦਘਾਟਨ ਭਾਰਤ ਦੇ ਸਿੱਖਿਆ ਮੰਤਰੀ ਡਾ. ਰਾਮੇਸ਼ ਪੋਖਰਿਆਲ ਨਿਸ਼ਾਂਕ ਕਰਨਗੇ। ਜਿਸ ਵਿੱਚ ਦੇਸ਼ ਭਰ ਦੇ ਸਿੱਖਿਆ ਸ਼ਾਸ਼ਤਰੀਆਂ ਤੋਂ ਇਲਾਵਾ ਕੇਂਦਰੀ ਸਿੱਖਿਆ ਰਾਜ ਮੰਤਰੀ ਸੰਜੇ ਸ਼ਾਮਰਾਓ ਧੋਤਰੇ ਵੀ ਵਿਸੇਸ਼ ਤੌਰ ‘ਤੇ ਸ਼ਮੂਲੀਅਤ ਕਰਨਗੇ।
ਇਹ ਜਾਣਕਾਰੀ ਐਜੂਕੇਸ਼ਨ ਪ੍ਰਮੋਸ਼ਨ ਸੁਸਾਇਟੀ ਫ਼ਾਰ ਇੰਡੀਆ ਦੇ ਉਪ ਪ੍ਰਧਾਨ, ਜੈਕ ਦੇ ਚੀਫ਼ ਪੈਟਰਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਵੱਲੋਂ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ‘ਚ ਕੇਂਦਰ ਸਰਕਾਰ ਵੱਲੋਂ ਦਹਾਕਿਆਂ ਪੁਰਾਣੀ ਸਿੱਖਿਆ ਨੀਤੀ ‘ਚ ਇਤਿਹਾਸਕ ਫੇਰਬਦਲ ਕਰਦਿਆਂ ਨਵੀਂ ਸਿੱਖਿਆ ਨੀਤੀ 2020 ਜਾਰੀ ਕੀਤੀ ਗਈ ਹੈ। ਨਵੀਂ ਐਲਾਨੀ ਸਿੱਖਿਆ ਨੀਤੀ ਦੇਸ਼ ਦੀ ਸਿੱਖਿਆ ਪ੍ਰਣਾਲੀ ਦਾ ਮੁਹਾਂਦਰਾ ਬਦਲਣ ਦੀ ਸਮਰਥਾ ਰੱਖਦੀ ਹੈ ਅਤੇ ਇਸ ਦੇ ਲੋੜੀਂਦੇ ਪ੍ਰਭਾਵਾਂ ਬਾਰੇ ਸਪੱਸ਼ਟਤਾ ਦਰਸਾਉਣ ਲਈ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਪ੍ਰਚਾਰ ਦੀ ਜ਼ਰੂਰਤ ਹੈ। ਜਿਸ ਦੇ ਮੱਦੇਨਜ਼ਰ ਐਜੂਕੇਸ਼ਨ ਪ੍ਰਮੋਸ਼ਨ ਸੁਸਾਇਟੀ ਫ਼ਾਰ ਇੰਡੀਆ (ਈ.ਪੀ.ਐਸ.ਆਈ) ਅਤੇ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ (ਜੈਕ) ਵੱਲੋਂ ਸਾਂਝੇ ਯਤਨਾਂ ਤਹਿਤ ‘ਨੈਸ਼ਨਲ ਐਜੂਕੇਸ਼ਨ ਪਾਲਿਸੀ-2020’ ਦੇ ਸੰਦਰਭ ‘ਚ 27 ਅਗਸਤ ਨੂੰ ਵਿਚਾਰ ਗੋਸ਼ਟੀ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ।
ਸੈਸ਼ਨ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਨੂੰ ਜ਼ਮੀਨੀ ਪੱਧਰ ‘ਤੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਦੇ ਉਦੇਸ਼ ਨਾਲ ਇਸ ਵਿਚਾਰ ਗੋਸ਼ਟੀ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੋ ਵੱਖ-ਵੱਖ ਸੈਸ਼ਨਾਂ ਵਿੱਚ ਵੰਡਿਆ ਗਿਆ ਹੈ, ਜਿਸ ਦੌਰਾਨ ਪਹਿਲਾ ਸੈਸ਼ਨ 12.30 ਵਜੇ ਤੋਂ 1.30 ਵਜੇ ਤੱਕ ਚੱਲੇਗਾ, ਜਿਸ ਦੌਰਾਨ ਕੇਂਦਰੀ ਮੰਤਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ‘ਚ ਲਾਈਵ ਸੈਸ਼ਨ ਨੂੰ ਸੰਬੋਧਨ ਕਰਨਗੇ ਅਤੇ ਦੂਜਾ ਤਕਨੀਕੀ ਅਤੇ ਸਮਾਪਤੀ ਸਮਾਗਮ 2.30 ਵਜੇ ਤੋਂ ਲੈ ਕੇ 4 ਵਜੇ ਤੱਕ ਚੱਲੇਗਾ, ਜਿਸ ਦੌਰਾਨ ਮਨੁੱਖੀ ਸਰੋਤ ਵਿਕਾਸ ਰਾਜ ਮੰਤਰੀ ਸ੍ਰੀ ਸੰਜੇ ਸ਼ਾਮਰਾਓ ਧੋਤਰੇ ਆਪਣੇ ਵਿਚਾਰ ਸਾਂਝੇ ਕਰਨਗੇ। ਉਨ੍ਹਾਂ ਦੱਸਿਆ ਕਿ ਸਮਾਗਮ ਦਾ ਸਿੱਧਾ ਪ੍ਰਸਾਰਨ 27 ਅਗਸਤ ਨੂੰ 12.30 ਵਜੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਵੈਬਸਾਈਟ www.cuchd.in ਸਮੇਤ ਹੋਰਨਾਂ ਸੋਸ਼ਲ ਮੀਡੀਆ ਪੇਜ਼ਾਂ ‘ਤੇ ਪ੍ਰਸਾਰਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ ਦੇ ਪ੍ਰਧਾਨ ਅਤੇ ਸਕੂਲ ਫੈਡਰੇਸ਼ਨ ਅਤੇ ਬੀਐਡ ਫੈਡਰੇਸ਼ਨ ਦੇ ਪ੍ਰੈਜੀਡੈਂਟ ਜਗਜੀਤ ਸਿੰਘ, ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ, ਪੰਜਾਬ ਅਨਏਡਿਡ ਕਾਲਜਿਜ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜੈਕ ਦੇ ਕੋ-ਚੇਅਰਮੈਨ ਸ਼੍ਰੀ ਅੰਸ਼ੂ ਕਟਾਰੀਆ, ਸ. ਚਰਨਜੀਤ ਸਿੰਘ ਵਾਲੀਆ ਪੈਟਰਨ ਜੈਕ, ਮਨਜੀਤ ਸਿੰਘ ਪੈਟਰਲ ਜੈਕ, ਡਾ. ਗੁਰਮੀਤ ਸਿੰਘ ਧਾਲੀਵਲ ਪ੍ਰੈਜੀਡੈਂਟ ਪੁਟੀਆ, ਚੇਅਰਮੈਨ ਜੈਕ, ਨਿਰਮਲ ਸਿੰਘ ਸੀਨੀਅਰ ਉਪ ਪ੍ਰਧਾਨ ਜੈਕ, ਜਸਨੀਕ ਸਿੰਘ ਕੱਕੜ ਉਪ ਪ੍ਰਧਾਨ ਜੈਕ, ਡਾ. ਸਤਵਿੰਦਰ ਸਿੰਘ ਸੰਧੂ ਉਪ ਪ੍ਰਧਾਨ ਜੈਕ, ਵਿਪਨ ਸ਼ਰਮਾ ਵਾਈਸ ਪ੍ਰੈਜੀਡੈਂਟ ਜੈਕ, ਸੁਖਮੰਦਰ ਸਿੰਘ ਚੱਠਾ ਸੈਕਟਰੀ ਜਨਰਲ ਜੈਕ, ਸ਼੍ਰੀ ਸ਼ੀਮਾਂਸ਼ੂ ਗੁਪਤਾ ਸੈਕਟਰੀ ਫਾਈਨਾਂਸ ਜੈਕ, ਰਾਜਿੰਦਰ ਸਿੰਘ ਧਨੋਆ ਸੈਕਟਰੀ ਜੈਕ, ਬੀਮਟੈਕ ਡਾਇਰੈਕਟਰ ਅਤੇ ਈ.ਪੀ.ਐਸ.ਆਈ ਦੇ ਵਿਕਲਪੀ ਪ੍ਰਧਾਨ ਡਾ. ਐਚ. ਚਤੁਰਵੇਦੀ, ਵੀ.ਆਈ.ਟੀ ਦੇ ਚਾਂਸਲਰ ਅਤੇ ਈ.ਪੀਐਸ.ਆਈ ਦੇ ਪ੍ਰੈਜੀਡੈਂਟ ਡਾ. ਜੀ ਵਿਸ਼ਵਾਨਾਥਨ, ਪ੍ਰੈਜੀਡੈਂਟ ਐਮ.ਆਰ.ਈ.ਆਈ ਅਤੇ ਈ.ਪੀ.ਐਸ.ਆਈ ਦੇ ਖ਼ਜ਼ਾਨਚੀ ਡਾ. ਪ੍ਰਸ਼ਾਂਤ ਭੱਲਾ, ਉਪ ਕੁਲਪਤੀ ਪੰਜਾਬ ਯੂਨੀਵਰਸਿਟੀ ਪ੍ਰੋ. ਰਾਜ ਕੁਮਾਰ, ਡਾਇਰੈਕਟਰ ਆਈ.ਆਈ.ਟੀ ਰੋਪੜ ਪ੍ਰੋ. ਸਾਰਿਤ ਕੁਮਾਰ ਦਾਸ, ਪ੍ਰੋ-ਚਾਂਸਲਰ ਚਿਤਕਾਰਾ ਯੂਨੀਵਰਸਿਟੀ ਡਾ. ਮਧੂ ਚਿਤਕਾਰਾ, ਐਗਜ਼ੀਕਿਊਟਿਵ ਸੈਕਟਰੀ ਈ.ਪੀ.ਐਸ.ਆਈ ਸ਼੍ਰੀ ਪੀ. ਪਲਾਨੀਵਲ, ਗੁਰਮੀਤ ਸਿੰਘ ਧਾਲੀਵਾਲ ਚੇਅਰਮੈਨ ਏ.ਏ.ਐਫ਼, ਜੁਆਇੰਟ ਕਰਾਸਪੌਡੈਂਟ ਕੁਮਾਰਗੁਰੂ ਕਾਲਜ ਆਫ ਟੈਕਨਾਲੋਜੀ ਸ਼ੰਕਰ ਵਨਾਵਰਾਰ ਆਦਿ ਵਿਸੇਸ਼ ਤੌਰ ‘ਤੇ ਸ਼ਿਰਕਤ ਕਰਨਗੇ ਅਤੇ ਆਪਣੇ ਵਿਚਾਰ ਵੀ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਅੱਗੇ ਸਾਂਝੇ ਕਰਨਗੇ।