ਮੁੰਬਈ, 15 ਦਸੰਬਰ- ਅਭਿਨੇਤਾ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਹਸਪਤਾਲ ਵਿੱਚ ਉਨ੍ਹਾਂ ਦੀ ਐਂਜੀਓਪਲਾਸਟੀ ਹੋਈ ਹੈ। ਸ਼੍ਰੇਅਸ ਨੇ ਬੀਤੇ ਦਿਨ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ ਅਤੇ ਉਹ ਆਪਣੇ ਘਰ ਵਿੱਚ ਬੇਹੋਸ਼ ਹੋ ਗਏ ਸਨ। ਪਰਿਵਾਰਕ ਮੈਂਬਰ ਉਨ੍ਹਾਂ ਨੂੰ ਅੰਧੇਰੀ ਦੇ ਬੇਲੇਵਿਊ ਹਸਪਤਾਲ ਲੈ ਗਏ।
ਹਸਪਤਾਲ ਦੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਬੀਤੀ ਦੇਰ ਸ਼ਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਦੇਰ ਰਾਤ ਐਂਜੀਓਪਲਾਸਟੀ ਕੀਤੀ ਗਈ ਸੀ। ਉਹ ਠੀਕ ਹਨ। ਉਹ ਆਈਸੀਯੂ ਵਿੱਚ ਹੈ। ਤਲਪੜੇ ਬੀਤੇ ਦਿਨ ਆਪਣੀ ਆਉਣ ਵਾਲੀ ਫਿਲਮ ‘ਵੈਲਕਮ ਟੂ ਦਿ ਜੰਗਲ’ ਦੀ ਸ਼ੂਟਿੰਗ ਤੋਂ ਘਰ ਪਰਤੇ ਸਨ।