ਚੀਨ, 7 ਨਵੰਬਰ – ਉੱਤਰ-ਪੂਰਬੀ ਚੀਨ ਦੇ ਹੀਲੋਂਗਜਿਆਂਗ ਸੂਬੇ ਵਿੱਚ ਇੱਕ ਫਿਟਨੈਸ ਕਲੱਬ ਦਾ ਢਾਂਚਾ ਢਹਿਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਵਲੋਂ ਦਿੱਤੀ ਗਈ ਹੈ। ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਹੁਆਨਾਨ ਕਾਉਂਟੀ ਦੇ ਜਿਯਾਮੁਸੀ ਸ਼ਹਿਰ ਦੇ ਯੂਏਚੇਂਗ ਫਿਟਨੈਸ ਜਿਮਨੇਜ਼ੀਅਮ ਵਿੱਚ, ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਇਥੇ ਸੱਤ ਲੋਕ ਮੌਜੂਦ ਸਨ।
ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਤਿੰਨ ਵਿਅਕਤੀ ਘਟਨਾ ਸਥਾਨ ਤੇ ਸਨ, ਜਦੋਂ ਇਹ ਡਿੱਗਿਆ ਤਾਂ ਅੰਦਰ ਫਸ ਗਏ। ਇੱਕ ਸਥਾਨਕ ਨਿਵਾਸੀ ਦੇ ਕਿਹਾ ਕਿ ਢਹਿ ਢੇਰੀ ਹੋਇਆ ਫਿਟਨੈਸ ਕਲੱਬ ਇੱਕ ਬਾਸਕਟਬਾਲ ਦਾ ਅਖਾੜਾ ਹੈ, ਜਿੱਥੇ ਨੌਜਵਾਨਾਂ ਨੂੰ ਬਾਸਕਟਬਾਲ ਦੀ ਸਿਖਲਾਈ ਹੁੰਦੀ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਖਮੀਆਂ ਦੇ ਪਰਿਵਾਰ ਵਾਲੇ ਢਹਿ-ਢੇਰੀ ਹੋਏ ਉਕਤ ਸਥਾਨ ਤੇ ਪਹੁੰਚ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਿਊ ਸਨਸ਼ਾਈਨ ਦੁਆਰਾ ਪ੍ਰਬੰਧਿਤ ਜਿੰਮ ਦੇ ਇੰਚਾਰਜ ਵਿਅਕਤੀ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ।