ਨਵੀਂ ਦਿੱਲੀ, 7 ਨਵੰਬਰ – ਦਿੱਲੀ-ਐਨ.ਸੀ.ਆਰ. ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧੇ ਦੌਰਾਨ ਸੁਪਰੀਮ ਕੋਰਟ ਨੇ ਅੱਜ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਕਿ ਪਰਾਲੀ ਸਾੜਨਾ ਤੁਰੰਤ ਰੋਕਿਆ ਜਾਵੇ। ਜੱਜ ਸੰਜੇ ਕਿਸ਼ਨ ਕੌਲ ਅਤੇ ਜੱਜ ਸੁਧਾਂਸ਼ੂ ਧੂਲੀਆ ਦੀ ਬੈਂਚ ਨੇ ਕਿਹਾ ਕਿ ਦਿੱਲੀ ਨੂੰ ਸਾਲ-ਦਰ-ਸਾਲ ਇਸ ਸਥਿਤੀ ਵਿੱਚੋਂ ਨਹੀਂ ਲੰਘਾਇਆ ਜਾ ਸਕਦਾ। ਬੈਂਚ ਨੇ ਪੰਜਾਬ ਸਰਕਾਰ ਦਾ ਪ੍ਰਤੀਨਿਧੀਤੱਵ ਕਰ ਰਹੇ ਵਕੀਲ ਨੂੰ ਕਿਹਾ ਕਿ ਹਰ ਵਾਰ ਰਾਜਨੀਤਕ ਲੜਾਈ ਨਹੀਂ ਹੋ ਸਕਦੀ। ਲਗਾਤਾਰ 5 ਦਿਨਾਂ ਤੱਕ ਗੰਭੀਰ ਹਵਾ ਗੁਣਵੱਤਾ ਤੋਂ ਬਾਅਦ ਅੱਜ ਸਵੇਰੇ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ।