ਕੋਚੀ, 11 ਸਤੰਬਰ- ਏਅਰ ਏਸ਼ੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। 168 ਯਾਤਰੀਆਂ ਤੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਕੋਚੀ ਤੋਂ ਬੈਂਗਲੁਰੂ ਲਿਜਾ ਰਹੇ ਏਅਰ ਏਸ਼ੀਆ ਦਾ ਜਹਾਜ਼ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਵਾਪਸ ਪਰਤ ਆਇਆ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਬੀਤੀ ਦੇਰ ਰਾਤ ਬੈਂਗਲੁਰੂ ਲਈ ਰਵਾਨਾ ਹੋਈ ਕੋਚੀ-ਬੰਗਲੌਰ ਉਡਾਣ ਨੂੰ ਰਾਤ 11.15 ਵਜੇ ਟੇਕ-ਆਫ ਤੋਂ ਤੁਰੰਤ ਬਾਅਦ ਤਕਨੀਕੀ ਖ਼ਰਾਬੀ ਦਾ ਸਾਹਮਣਾ ਕਰਨਾ ਪਿਆ। ਜਾਂਚ ਵਿੱਚ ਪਤਾ ਲੱਗਿਆ ਕਿ ਜਹਾਜ਼ ਵਿੱਚ ਹਾਈਡ੍ਰੌਲਿਕ ਸਮੱਸਿਆ ਸੀ।