ਕੈਲੀਫੋਰਨੀਆਂ – ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਉਹ ਰਾਜ ਦੀ ਮਹੱਤਵਪੂਰਨ ਸੈਨੇਟ ਦੀ ਚੋਣ ਤੋਂ ਪਹਿਲਾਂ 4ਜਨਵਰੀ ਨੂੰ ਜਾਰਜੀਆ ਦੇ ਡਾਲਟਨ ਵਿੱਚ ਇੱਕ ਰੈਲੀ ਕਰਨਗੇ। ਰਿਪਬਲੀਕਨ ਨੂੰ ਸੈਨੇਟ ਦੀ ਬਹੁਮਤ ਬਣਾਈ ਰੱਖਣ ਲਈ ਸੈਨੇਟ ਵਿਚੋਂ ਘੱਟੋ ਘੱਟ ਇੱਕ ਸੀਟ ‘ਤੇ ਕਬਜ਼ਾ ਕਰਨ ਦੀ ਜ਼ਰੂਰਤ ਹੈ, ਜਦੋਂ ਕਿ ਡੈਮੋਕਰੇਟਸ ਨੂੰ 50-50 ਦੀ ਬਰਾਬਰੀ ਕਰਨ ਲਈ ਦੋਵਾਂ ਨੂੰ ਜਿਤਾਉਣ ਦੀ ਜ਼ਰੂਰਤ ਹੈ।ਆਪਣੀ ਇਸ ਰੈਲੀ ਦੀ ਟਵਿੱਟਰ ‘ਤੇ ਘੋਸ਼ਣਾ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਦੋ ਸੈਨੇਟਰਾਂ ਸੇਨ ਡੇਵਿਡ ਪਰਡਿਊ ਅਤੇ ਕੇ ਲੌਫਲਰ ਦੀ ਤਰਫੋਂ, ਇੱਕ ਵਿਸ਼ਾਲ ਅਤੇ ਸ਼ਾਨਦਾਰ ਰੈਲੀ ਕਰਨ ਲਈ ਸੋਮਵਾਰ, 4 ਜਨਵਰੀ ਨੂੰ ਜਾਰਜੀਆ ਜਾਣਗੇ।ਜੀ ਓ ਪੀ ਦੇ ਮੌਜੂਦਾ ਸੈਨੇਟਰਾਂ ਡੇਵਿਡ ਪਰਡਿਊ ਅਤੇ ਕੈਲੀ ਲੋਫਲਰ ਦੀ ਚੋਣ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਦਿਨ ਰਾਜ ਵਿਚ ਬਿਤਾਉਣਾ ਪਵੇਗਾ।ਇਹਨਾਂ ਚੋਣਾਂ ਵਿੱਚ ਡੈਮੋਕ੍ਰੇਟਸ ਉਮੀਦਵਾਰ ਜੋਨ ਓਸੋਫ ਅਤੇ ਰਾਫੇਲ ਵਾਰਨੌਕ , ਰਿਪਬਲਿਕਨ ਦੀਆਂ ਦੋ ਸੀਟਾਂ ਵਾਲੇ ਬਹੁਮਤ ਨੂੰ ਸਦਨ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਦੋਵਾਂ ਉਮੀਦਵਾਰਾਂ ਨੇ 200 ਮਿਲੀਅਨ ਡਾਲਰ ਤੋਂ ਵੱਧ ਦੇ ਫੰਡ ਇਕੱਠੇ ਕੀਤੇ ਹਨ ਜੋ ਕਿ ਇਸ ਸਾਲ ਦੀ ਸੈਨੇਟ ਦੀ ਦੌੜ ਵਿੱਚ ਸਭ ਤੋਂ ਵੱਧ ਹਨ ਅਤੇ 20 ਲੱਖ ਤੋਂ ਵੱਧ ਜਾਰਜੀਅਨ ਲੋਕਾਂ ਨੇ ਇਸ ਦੌੜ ਵਿੱਚ ਸ਼ੁਰੂਆਤੀ ਵੋਟਾਂ ਪਾਈਆਂ ਹਨ। ਇਸ ਰੈਲੀ ਦੇ ਇਲਾਵਾ ਟਰੰਪ ਨੇ ਟਵੀਟ ਰਾਹੀ ਦੱਸਿਆ ਕਿ ਉਹ 6 ਜਨਵਰੀ ਨੂੰ ਡੀ.ਸੀ. ਵਿੱਚ ਹੋਣਗੇ ,ਜਦੋਂ ਕਿ ਸੰਸਦ ਮੈਂਬਰ ਉਸਦੀ ਇਲੈਕਟ੍ਰੋਲ ਕੋਲੇਜ ਹਾਰ ਦੀ ਪੁਸ਼ਟੀ ਕਰਨ ਜਾ ਰਹੇ ਹਨ।