ਮੋਗਾ, 26 ਜੂਨ, 2020 : ਮੋਗਾ ਜ਼ਿਲ•ੇ ਦ 70 ਸਾਲਾ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਬਠਿੰਡਾ ਵਿਖੇ ਬੀਤੀ ਰਾਤ ਮੌਤ ਹੋ ਗਈ ਜਦਕਿ 6 ਹੋਰ ਕੇਸ ਪਾਜ਼ੀਟਿਵ ਆ ਗਏ। ਪਾਜ਼ੀਟਿਵ ਕੇਸਾਂ ਵਿਚ ਜ਼ਿਲ•ਾ ਨੋਡਲ ਅਫਸਰ ਡਾ. ਨਰੇਸ਼ ਕੁਮਾਰ ਵੀ ਪਾਜ਼ੀਟਿਵ ਆ ਗਏ ਹਨ ਉਹਨਾਂ ਨੂੰ ਬਾਘਾਪੁਰਾਣਾ ਵਿਖੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਹਨਾਂ ਤੋਂ ਇਲਾਵਾ ਰੈਪਿਡ ਰਿਸਪਾਂਸ ਟੀਮ ਦੇ ਮੈਂਬਰ ਮਹਰਿੰਦਰਪਾਲ ਲੂੰਬਾ ਹੈਲਥ ਸੁਪਰਵਾਈਜ਼ਰ, ਕਰਮਜੀਤ ਸਿੰਘ ਤੇ ਗਗਨਪ੍ਰੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਨੂੰ ਵੀ ਇਕਾਂਤਵਾਸ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਕੁਝ ਸਿਹਤ ਮੁਲਾਜ਼ਮਾਂ ਤੇ ਹੋਰਨਾਂ ਦੇ ਵੀ ਸੈਂਪਲ ਲਏ ਹਨ।