ਚੰਡੀਗੜ੍ਹ, 26 ਜੂਨ, 2020 : ਇੰਨੀ ਦਿਨੀਂ ‘ਫੇਅਰ ਐਂਡ ਲਵਲੀ’ ਦੀ ਦੁਨੀਆ ਭਰ ਦੇ ਮੀਡੀਆ ‘ਚ ਹੋ ਰਹੀ ਚਰਚਾ ਦੌਰਾਨ ਕਰੀਮ ਦੇ ਨਾਲ ਵਾਰ ਵਾਰ ਇੱਕ ਚਿਹਰਾ ਵੀ ਸਾਹਮਣੇ ਆਉਂਦਾ ਹੈ . ਉਹ ਚਿਹਰਾ ਇਸ ਕਰੀਮ ਦੀ ਬਰਾਂਡ ਅੰਬੈਸਡਰ ਚਲੀ ਆ ਰਹੀ ਐਕਟ੍ਰੈੱਸ ਯਾਮੀ ਗੌਤਮ ਦਾ ਜੋ ਕਿ ਹਿਮਾਚਲ ਤੇ ਚੰਡੀਗੜ੍ਹ ਦੀ ਸਾਂਝੀ ਧੀ ਹੈ .ਜੰਮਪਲ ਉਹ ਹਿਮਾਚਲ ਦੀ ਹੈ , ਪੜ੍ਹੀ ਲਿਖੀ ਚੰਡੀਗੜ ‘ਚ ਹੈ , ਉਹਦੇ ਮਾਪੇ ਲੰਮੇ ਸਮੇਂ ਤੋਂ ਚੰਡੀਗੜ੍ਹ ਵਾਸੀ ਹਨ। ਅੱਜ ਕੱਲ੍ਹ ਉਹਦਾ ਕੁਦਰਤੀ ਵਾਸਾ ਫ਼ਿਲਮ ਨਗਰੀ -ਮੁੰਬਈ ਹੀ ਹੈ .