ਫਿਰੋਜ਼ਪੁਰ 25 ਜੂਨ 2020 : ਜ਼ਿਲਾ ਫਿਰੋਜ਼ਪੁਰ ‘ਚ ਵੀ ਕੋਰੋਨਾ ਨੇ ਆਪਣੀ ਰਫਤਾਰ ਤੇਜ਼ ਕਰ ਦਿੱਤੀ ਹੈ, ਆਏ ਦਿਨ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅੱਜ ਫਿਰ ਸਵੇਰੇ ਫਿਰੋਜ਼ਪੁਰ ‘ਚ ਕੋਰੋਨਾ ਦੇ 4 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਇਹ 4 ਮਰੀਜ਼ ਫਿਰੋਜ਼ਪੁਰ ਦੇ ਕੋਰੋਨਾ ਪੀੜਤ ਬੈਂਕ ਮੁਲਾਜ਼ਮ ਪਤੀ-ਪਤਨੀ ਦੇ ਸੰਪਰਕ ਵਿੱਚ ਆਏ ਹਨ, ਜਿਨ੍ਹਾਂ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਵਰਨਣਯੋਗ ਹੈ ਕਿ ਬੈਂਕ ਮੁਲਾਜ਼ਮ ਇਹਨਾਂ ਪਤੀ ਪਤਨੀ ਦੀ ਰਿਪੋਰਟ ਪੋਜ਼ਿਟਵ ਆਉਣ ਨਾਲ ਸ਼ਹਿਰ ਦੇ ਦੋ ਬੈਂਕ ਸੀਲ ਕਰ ਦਿੱਤੇ ਗਏ ਸਨ। ਅੱਜ 4 ਮਰੀਜ਼ ਹੋਰ ਆਉਣ ਨਾਲ ਇਸ ਸ਼ਹਿਰ ‘ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 33 ਹੋ ਗਈ ਹੈ।