ਚੰਡੀਗੜ੍ਹ , 24 ਅਗਸਤ 2020 – ਸ਼੍ਰੀ ਮੁਕਤਸਰ ਸਾਹਿਬ ‘ਚ ਮਾਂ ਨਾਲ ਬਦਸਲੂਕੀ ਦਾ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਨੇ ਨੋਟਿਸ ਲੈਂਦਿਆਂ ਮ੍ਰਿਤਕ ਬਜ਼ੁਰਗ ਮਹਿਲਾ ਦੇ ਪਰਿਵਾਰ ਨੂੰ ਸੰਮਨ ਭੇਜ ਕੇ ਅੱਜ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਅੱਜ ਬਜ਼ੁਰਗ ਮਾਤਾ ਨਾਮ ਮਹਿੰਦਰ ਕੌਰ ਦੇ ਦੋ ਪੁੱਤਰ ਤੇ ਦੋ ਧੀਆਂ ਪੰਜਾਬ ਮਹਿਲਾ ਕਮਿਸ਼ਨ ਕੋਲ ਪੇਸ਼ ਹੋਏ।
ਇਸ ਸੰਬੰਧੀ ਕਮਿਸ਼ਨ ਦੀ ਚੈਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਕਿਸੇ ਵੀ ਸਵਾਲਾਂ ਦੇ ਸਟੀਕ ਜਵਾਬ ਨਹੀਂ ਦੇ ਸਕੇ। ਉਹਨਾਂ ਦੱਸਿਆ ਕਿ ਪਰਿਵਾਰ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਸਮਾਜ ਲਈ ਉਦਾਹਰਨ ਬਣੇ ਅਤੇ ਹੋਰ ਕੋਈ ਜੋ ਕੋਈ ਅਜਿਹਾ ਨਾ ਕਰੇ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਬਿਰਧ ਆਸ਼ਰਮਾਂ ਦੀ ਰਿਪੋਰਟ ਵੀ ਮੰਗਵਾਈ ਹੈ ਤਾਂ ਜੋ ਉੱਥੇ ਰਹਿੰਦੇ ਬਜ਼ੁਰਗਾਂ ਦੇ ਸਹੀ ਹਲਾਤਾ ਦਾ ਪਤਾ ਲੱਗ ਸਕੇ।
ਇਸ ਸੰਬੰਧੀ ਜਦੋਂ ਮੀਡੀਆ ਕਰਮੀਆਂ ਨੇ ਪਰਿਵਾਰ ਨਾਲ ਗੱਲ ਕਰਣੀ ਚਾਹੀ ਤਾਂ ਇੱਕ ਪੱਤਰ ਨੇ ਕਿਹਾ ਕਿ ਉਹ ਪਿਛਲੇ 30 ਸਾਲਾ ਤੋਂ ਆਪਣੀ ਮਾਂ ਨੂੰ ਨਹੀਂ ਮਿਲਿਆ ਪਰ ਦੂਜੇ ਪੁੱਤਰ ਵੱਲੋਂ ਸਵਾਲਾਂ ਤੇ ਚੁੱਪ ਧਾਰੀ ਰੱਖੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁਕਤਸਰ ਵਿੱਚ ਇੱਕ ਬਜ਼ੁਰਗ ਮਹਿਲਾ ਨੂੰ ਬਿਮਾਰੀ ਦੀ ਹਲਾਤ ਵਿੱਚ ਬਹੁਤ ਸੜਕ ਦੇ ਕੰਡੇ ਰੱਖਿਆ ਗਿਆ ਸੀ ਜਿਸ ਦੇ ਕੀੜੇ ਤੱਕ ਪੈ ਚੁੱਕੇ ਸਨ। ਜਿਸ ਦੀ ਮੀਡੀਆ ਵਿੱਚ ਖ਼ਬਰ ਆਉਣ ਤੋਂ ਬਾਅਦ ਪੁਲਿਸ ਦੀ ਸਹਾਇਤਾ ਨਾਲ ਮਾਤਾ ਨੂੰ ਇਲਾਜ ਲਈ ਲਿਜਾਈਆ ਗਿਆ ਜਿੱਥੇ ਬਜੁਰਗ ਮਾਤਾ ਦੀ ਮੌਤ ਹੋ ਗਈ ਸੀ।