ਚੰਡੀਗੜ੍ਹ, 25 ਜੂਨ 2020 – ਵਾਟਰ ਰਿਸੋਰਸਜ਼ (ਜਲ ਸਰੋਤ) ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਇਤਿਹਾਸਕ ਆਰਡਰ ਕੱਢਦਿਆਂ 30 ਇੰਜੀਨੀਅਰਾਂ ਨੂੰ ਬਤੌਰ ਸੁਪਰਿਨਟੇਂਡਿੰਗ ਇੰਜੀਨੀਅਰ ਦੇ ਅਹੁਦੇ ’ਤੇ ਤਰੱਕੀ ਦਿੱਤੀ ਹੈ। ਜਿੰਨ੍ਹਾਂ ‘ਚੋਂ 25 ਜਣਿਆਂ ਦੇ ਆਰਡਰ ਜਾਰੀ ਕਰ ਦਿੱਤੇ ਗਏ ਹਨ।
ਵਿਭਾਗੀ ਪ੍ਰਮੋਸ਼ਨ ਕਮੇਟੀ ਦੀ ਮੀਟਿੰਗ ਸਰਵਜੀਤ ਸਿੰਘ ਆਈ.ਏ.ਐਸ, ਪ੍ਰਮੁੱਖ ਸਕੱਤਰ ਜਲ ਸਰੋਤ ਦੀ ਪ੍ਰਧਾਨਗੀ ਹੇਠ ਹੋਈ।