ਦੇਹਰਾਦੂਨ, 24 ਜੂਨ, 2020 : ਪਤੰਜਲੀ ਨੇ ਇਮਿਊਨਿਟੀ ਬੂਸਟਰ, ਖਾਂਸੀ ਤੇ ਬੁਖ਼ਾਰ ਵਾਸਤੇ ਲਾਇਸੰਸ ਅਪਲਾਈ ਕੀਤਾ ਸੀ ਜੋ ਅਸੀਂ ਉਹਨਾਂ ਨੂੰ ਜਾਰੀ ਕੀਤਾ। ਉਹਨਾਂ ਨੇ ਲਾਇਸੰਸ ਅਪਲਾਈ ਕਰਨ ਵੇਲੇ ਕੋਰੋਨਾ ਵਾਇਰਸ ਦਾ ਨਾਂ ਨਹੀਂ ਲਿਆ। ਇਹ ਜਾਣਕਾਰੀ ਉੱਤਰਾਖੰਡ ਦੇ ਆਯੁਰਵੇਦ ਵਿਭਾਗ ਦੇ ਲਾਇਸੰਸ ਅਫਸਰ ਨੇ ਦਿੱਤੀ ਹੈ। ਖਬਰ ਏਜੰਸੀ ਏ ਐਨ ਆਈ ਮੁਤਾਬਕ ਇਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਪਤੰਜਲੀ ਨੂੰ ਨੋਟਿਸ ਜਾਰੀ ਕਰ ਰਹੇ ਹਾਂ ਕਿ ਉਹਨਾਂ ਨੂੰ ਕੋਰੋਨਾ ਕਿੱਟ ਬਣਾਉਣ ਦੀ ਪ੍ਰਵਾਨਗੀ ਕਿਵੇਂ ਲਈ ?
















