ਫਿਲੌਰ, 24 ਜੁਲਾਈ 2023 : ਫਿਲੌਰ ਵਿਖੇ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਦੀ ਕਾਰ ਨੂੰ ਘੇਰ ਲਿਆ ਅਤੇ ਉਸ 23.30 ਲੱਖ ਰੁਪਏ ਲੁੱਟ ਕੀਤੀ ਗਈ। ਦਰਅਸਲ ਲਾਡੋਵਾਲ ਟੋਲ ਪਲਾਜ਼ਾ ਦਾ ਮੈਨੇਜਰ ਆਪਣੀ ਬੋਲੈਰੋ ਗੱਡੀ ਵਿਚ ਸਵਾਰ ਹੋ ਕੇ ਫਿਲੌਰ ਵਿਖੇ ਇਕ ਬੈਂਕ ਵਿਚ ਨਕਦੀ ਜਮ੍ਹਾ ਕਰਵਾਉਣ ਆ ਰਿਹਾ ਸੀ ਕਿ ਇਸੇ ਦੌਰਾਨ ਲੁਟੇਰਿਆਂ ਨੇ ਕਾਰਾ ਕਰ ਦਿੱਤਾ।