ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਕਾਰਨ ਸਰਕਾਰ ਨੇ ਡਰਾਈਵਿੰਗ ਲਾਇਸੈਂਸ, ਆਰਸੀ ਅਤੇ ਪਰਮਿਟ ਵਰਗੇ ਅਹਿਮ ਦਸਤਾਵੇਜ਼ ਜਿਨ੍ਹਾਂ ਦੀ ਵੈਲਡਿਟੀ ਇਕ ਫਰਵਰੀ 2020 ਨੂੰ ਖਤਮ ਹੋ ਗਈ ਸੀ, ਉਹਨਾਂ ਦੀ ਮਿਆਦ ਵਧਾ ਦਿੱਤੀ ਹੈ। ਹੁਣ ਇਹ ਦਸਤਾਵੇਜ਼ 31 ਮਾਰਚ 2021 ਤਕ ਵੈਲਿਡ ਮਾਣੇ ਜਾਣਗੇ। ਜਿਹਨਾਂ ਡਰਾਈਵਿੰਗ ਲਾਇਸੈਂਸ, ਆਰਸੀ ਅਤੇ ਪਰਮਿਟ ਵਰਗੇ ਡਾਕੂਮੈਂਟ ਦੀ ਵੈਲਡਿਟੀ 31 ਦਸੰਬਰ ਨੂੰ ਸਮਾਪਤ ਹੋ ਰਹੀ ਸੀ ਹੁਣ ਉਹਨਾਂ ਦੀ ਵੈਲਡਿਟੀ 31 ਮਾਰਚ ਤਕ ਵੈਲਡ ਹੋਵੇਗੀ।ਦੱਸ ਦੇਈਏ ਕਿ ਇਹ ਚੌਥਾ ਮੌਕਾ ਹੈ ਜਦੋਂ ਸਰਕਾਰ ਨੇ ਇਸ ਦੀ ਵੈਲਡਿਟੀ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਕੋਰੋਨਾ ਕਾਰਨ ਦੇਸ਼ ਵਿਚ ਵਾਹਨ ਨਾਲ ਸਬੰਧਤ ਦਸਤਾਵੇਜ਼ਾਂ ਦੀ ਆਖਰੀ ਮਿਤੀ ਕਈ ਵਾਰ ਵਧਾਈ ਗਈ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਅਗਸਤ ਮਹੀਨੇ ਵਿਚ ਕਿਹਾ ਸੀ ਕਿ ਇਸ ਤਰ੍ਹਾਂ ਦੇ ਸਾਰੇ ਡਾਕੂਮੈਂਟ 31 ਦਸੰਬਰ ਤਕ ਵੈਲਿਡ ਹੋੋਣਗੇ। ਕੁਝ ਮੀਡਆ ਰਿਪੋਰਟਾਂ ਮੁਤਾਬਕ ਕਮਰਸ਼ੀਅਲ ਵਾਹਨ ਮਾਲਕਾਂ ਨੇ ਸਰਕਾਰ ਤੋਂ ਕੁਝ ਹੋਰ ਰਾਹਤ ਦੇਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਅਜਿਹੇ ਵਾਹਨਾਂ ਨੂੰ ਥੋਡ਼੍ਹੀ ਹੋਰ ਰਾਹਤ ਦਿੱਤੀ ਜਾਵੇ ਜੋ ਸਡ਼ਕਾਂ ’ਤੇ ਅਜੇ ਨਹੀਂ ਉਤਰ ਰਹੇ ਹਨ। ਇਨ੍ਹਾਂ ਵਿਚ ਸਕੂਲ ਬੱਸ ਚਲਾਉਣ ਵਾਲੇ ਵੀ ਸ਼ਾਮਲ ਹਨ।