ਤਰਨਤਾਰਨ 24 ਜੁਲਾਈ 2023 :-*ਕੁਦਰਤ ਅਤੇ ਮਨੁੱਖਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਤੋਂ ਵੱਡੀ ਹੋਰ ਕੋਈ ਸੇਵਾ ਤੋਂ ਨਹੀਂ ਹੋ ਸਕਦੀ,ਇਹ ਵਿਚਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਪ੍ਰਬੰਧਕੀ ਸ੍ਰੀ ਜਸਬੀਰ ਸਿੰਘ ਢਿੱਲੋਂ ਸੁਰ ਸਿੰਘ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਤਰਨਤਾਰਨ ਸੰਚਾਲਨ ਹਲਕੇ ਦੀ ਸੁਰ ਸਿੰਘ ਸਬ ਡਵੀਜ਼ਨ ਵਿੱਚ ਬੂਟਾ ਲਗਾਉਣ ਉਪੰਰਤ ਰੱਖੇ।*
*ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਉਂਦੀਆਂ ਪੀੜ੍ਹੀਆਂ ਦੇ ਲਈ ਸਾਫ ਤੇ ਸੁਥਰੇ ਵਾਤਾਵਰਨ ਨੂੰ ਯਕੀਨੀ ਬਨਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।*
*ਸ੍ਰੀ ਜਸਬੀਰ ਸਿੰਘ ਢਿੱਲੋਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਫਸਰਾਂ ਤੇ ਕਰਮਚਾਰੀਆਂ ਨੂੰ ਸੂਬੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਹੈ।*
*ਇਸ ਮੌਕੇ ਐਮ.ਐਲ.ਏ. ਭਿਖੀ ਵਿੰਡ ਸ੍ਰੀ ਸਰਵਨ ਸਿੰਘ ਧੁੰਨ,ਐਮ.ਐਲ.ਏ ਤਰਨਤਾਰਨ ਡਾਕਟਰ ਕਸ਼ਮੀਰ ਸਿੰਘ ਸੋਹਲ, ਇੰਜੀਨੀਅਰ ਮਹਿੰਦਰ ਪ੍ਰੀਤ ਸਿੰਘ ਨਿਗਰਾਨ ਇੰਜੀਨੀਅਰ ਸੰਚਾਲਨ ਹਲਕਾ ਤਰਨਤਾਰਨ, ਇੰਜਨੀਅਰ ਹਰਪ੍ਰੀਤ ਸਿੰਘ, ਐਕਸੀਅਨ ਸੰਚਾਲਨ ਸਿਟੀ ਤਰਨਤਾਰਨ, ਇੰਜਨੀਅਰ ਹਰਦੀਪ ਸਿੰਘ ਸੇਖੋਂ ਐਕਸੀਅਨ ਦਿਹਾਤੀ ਤਰਨਤਾਰਨ, ਇੰਜਨੀਅਰ ਹਰਪ੍ਰੀਤ ਸਿੰਘ ਸੰਧੂ ਐਕਸੀਅਨ ਭਿਖੀਵਿੰਡ, ਇੰਜ. ਜਸਵਿੰਦਰ ਸਿੰਘ ਐਸ.ਡੀ .ਉ .ਸੁਰ ਸਿੰਘ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਹੋਰ ਇੰਜਨੀਅਰ ਅਤੇ ਕਰਮਚਾਰੀ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ, ਅਤੇ ਉਨ੍ਹਾਂ ਨੇ ਵੀ ਬੂਟੇ ਲਗਾਏ।*