ਗਾਜ਼ੀਆਬਾਦ, 11 ਜੁਲਾਈ-ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਪੁਲਿਸ ਸਟੇਸ਼ਨ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਗਾਜ਼ੀਆਬਾਦ ਵਿਚ ਦਿੱਲੀ-ਮੇਰਠ ਐਕਸਪ੍ਰੈਸ ਵੇਅ ਤੇ ਹੋਏ ਇਸ ਹਾਦਸੇ ਵਿਚ 6 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਿਨ੍ਹਾਂ ਵਿਚ 2 ਪੁਰਸ਼, 2 ਔਰਤਾਂ ਅਤੇ 2 ਬੱਚੇ ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਵਿਜੇ ਨਗਰ ਅਤੇ ਤਿਗੜੀ ਵਿਚਕਾਰ ਐਕਸਪ੍ਰੈਸ ਵੇਅ ਤੇ ਸਕੂਲ ਬੱਸ ਅਤੇ ਵੈਨ ਦੀ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ 6 ਲੋਕਾਂ ਦੀ ਜਾਨ ਚਲੀ ਗਈ ਹੈ।
ਖੁਸ਼ਕਿਸਮਤੀ ਨਾਲ ਹਾਦਸੇ ਸਮੇਂ ਸਕੂਲ ਬੱਸ ਖਾਲੀ ਸੀ। ਇਹ ਹਾਦਸਾ ਬੱਸ ਦੇ ਗਲਤ ਸਾਈਡ ਤੇ ਆਉਣ ਕਾਰਨ ਵਾਪਰਿਆ। ਟੀ ਯ ੂਵੀ ਵੈਨ ਵਿੱਚ ਸਵਾਰ ਪਰਿਵਾਰ ਮੇਰਠ ਦਾ ਰਹਿਣ ਵਾਲਾ ਹੈ।
ਵੈਨ ਵਿੱਚ ਸਵਾਰ ਪਰਿਵਾਰ ਖਾਟੂ ਸ਼ਿਆਮ ਜਾ ਰਿਹਾ ਸੀ। ਵੈਨ ਵਿਚ ਕੁੱਲ 8 ਵਿਅਕਤੀ ਸਵਾਰ ਸਨ। ਜਿਸ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 2 ਵਿਅਕਤੀ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਪੁਲੀਸ ਮੌਕੇ ਤੇ ਰਾਹਤ ਕਾਰਜਾਂ ਵਿਚ ਲੱਗੀ ਹੋਈ ਹੈ। ਪੁਲੀਸ ਨੇ ਕਾਰਵਾਈ ਲਈ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।