• About
  • Contact
  • Hindi News
  • English News
Saturday, June 6, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Punjab

ਜੂਨ 1984 ਦੇ ਘੱਲੂਘਾਰੇ ਸਮੇਂ ਜ਼ਖ਼ਮੀ ਹੋਏ ਪਾਵਨ ਸਰੂਪ ਸੰਗਤ ਦੇ ਦਰਸ਼ਨਾਂ ਲਈ ਸੁਸ਼ੋਭਿਤ

Asli Punjabi by Asli Punjabi
June 4, 2021
in Punjab, Top Stories
0
ਜੂਨ 1984 ਦੇ ਘੱਲੂਘਾਰੇ ਸਮੇਂ ਜ਼ਖ਼ਮੀ ਹੋਏ ਪਾਵਨ ਸਰੂਪ ਸੰਗਤ ਦੇ ਦਰਸ਼ਨਾਂ ਲਈ ਸੁਸ਼ੋਭਿਤ
586
SHARES
3.3k
VIEWS
Share on FacebookShare on TwitterShare on Whatsapp

ਸਿੱਖ ਕੌਮ 37 ਸਾਲਾਂ ਤੋਂ ਘੱਲੂਘਾਰੇ ਦਾ ਦਰਦ ਹੰਢਾ ਰਹੀ ਹੈ-ਬੀਬੀ ਜਗੀਰ ਕੌਰ

ਅੰਮ੍ਰਿਤਸਰ – ਜੂਨ 1984 ਦੇ ਘੱਲੂਘਾਰੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸੰਗਤ ਦਰਸ਼ਨਾਂ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਦੀਕ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਸੁਸ਼ੋਭਿਤ ਕੀਤਾ ਗਿਆ। ਇਸ ਦੇ ਨਾਲ ਹੀ ਪਾਵਨ ਸਰੂਪ ਵਿਚ ਲੱਗੀ ਗੋਲੀ ਵੀ ਸੰਗਤ ਨੂੰ ਦਿਖਾਉਣ ਲਈ ਰੱਖੀ ਗਈ ਹੈ। 37 ਸਾਲ ਪਹਿਲਾਂ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਸਮੇਂ ਇਸ ਪਾਵਨ ਸਰੂਪ ਨੂੰ ਗੋਲੀ ਲੱਗੀ ਸੀ। ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਜ਼ਖ਼ਮੀ ਹੋਏ ਪਾਵਨ ਸਰੂਪ ਨੂੰ ਸੰਗਤ ਦਰਸ਼ਨਾਂ ਲਈ ਸੁਸ਼ੋਭਿਤ ਕਰਨ ਦਾ ਫੈਸਲਾ ਕੀਤਾ ਸੀ, ਜਿਸ ਅਨੁਸਾਰ ਪਾਵਨ ਸਰੂਪ ਸੁਭਾਇਮਾਨ ਕੀਤਾ ਗਿਆ ਹੈ। ਪਾਵਨ ਸਰੂਪ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿਖੇ ਸੁਸ਼ੋਭਿਤ ਕਰਨ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਜੂਨ 1984 ਦੇ ਘੱਲੂਘਾਰੇ ਦੀ ਦਰਦਮਈ ਵਿੱਥਿਆ ਸਾਂਝੀ ਕਰਦਿਆਂ ਦੱਸਿਆ ਕਿ ਦੱਖਣੀ ਦਰਵਾਜ਼ੇ ਤੋਂ ਹੋਈ ਗੋਲੀਬਾਰੀ ਵਿਚ ਇਕ ਗੋਲੀ ਇਸ ਪਾਵਨ ਸਰੂਪ ਨੂੰ ਲੱਗੀ ਸੀ, ਜੋ ਗਉੜੀ ਰਾਗ ਅੰਦਰ ਸੁਭਾਇਮਾਨ ਸੁਖਮਨੀ ਸਾਹਿਬ ਦੀ ਬਾਣੀ ਤੱਕ ਪੁੱਜ ਗਈ ਸੀ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੂਨ 1984 ਦਾ ਫ਼ੌਜੀ ਹਮਲਾ ਸਿੱਖ ਕੌਮ ਲਈ ਗਹਿਰਾ ਜ਼ਖ਼ਮ ਹੈ, ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਦਾ ਜਾਣੂ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਦੁਖ ਹੋਰ ਕੀ ਹੋ ਸਕਦਾ ਹੈ ਕਿ ਆਪਣੇ ਹੀ ਦੇਸ਼ ਦੀ ਕਾਂਗਰਸ ਸਰਕਾਰ ਨੇ ਆਪਣੇ ਲੋਕਾਂ ’ਤੇ ਫ਼ੌਜ ਚਾੜ੍ਹ ਦਿੱਤੀ। ਕੌਮ 37 ਸਾਲਾਂ ਤੋਂ ਇਹ ਦਰਦ ਹੰਢਾਉਂਦੀ ਆ ਰਹੀ ਹੈ ਅਤੇ ਸਿੱਖ ਭਾਵਨਾਵਾਂ ਨੂੰ ਵੇਖਦਿਆਂ ਇਸ ਘੱਲੂਘਾਰੇ ਦੀਆਂ ਨਿਸ਼ਾਨੀਆਂ ਸੰਗਤ ਨੂੰ ਦਿਖਾਉਣ ਲਈ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘੱਲੂਘਾਰੇ ਸਮੇਂ ਜ਼ਖ਼ਮੀ ਹੋਏ ਪਾਵਨ ਸਰੂਪ ਨੂੰ 5 ਜੂਨ ਤੱਕ ਸੰਗਤ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ ਅਤੇ 6 ਜੂਨ ਦੇ ਸ਼ਹੀਦੀ ਸਮਾਗਮ ਮਗਰੋਂ ਫਿਰ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜਲਦ ਹੀ ਗੋਲੀਆਂ ਨਾਲ ਵਿੰਨ੍ਹੇ ਗਏ ਸੁਨਹਿਰੀ ਪੱਤਰੇ ਵੀ ਸੰਗਤ ਸਾਹਮਣੇ ਰੱਖੇ ਜਾਣਗੇ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਸੰਗਤ ਨੂੰ ਜ਼ਖ਼ਮੀ ਪਾਵਨ ਸਰੂਪ ਦੀ ਕੀਤੀ ਗਈ ਸੇਵਾ ਸਬੰਧੀ ਜਾਣਕਾਰੀ ਦਿੱਤੀ ਅਤੇ ਗੋਲੀ ਨਾਲ ਪ੍ਰਭਾਵਿਤ ਹੋਏ ਅੰਗਾਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਪਾਵਨ ਸਰੂਪ ਦੀ ਜਿਲਦ ਤੋਂ ਲੈ ਕੇ ਗੁਰਬਾਣੀ ਦੀ ਸ਼ੁਰੂਆਤ ਤੱਕ ਗੋਲੀ ਦੇ ਨਿਸ਼ਾਨ ਨੂੰ ਉਸੇ ਤਰ੍ਹਾਂ ਹੀ ਰੱਖਿਆ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਜ਼ਖ਼ਮੀ ਪਾਵਨ ਸਰੂਪ ਦੇ ਭਾਵੁਕ ਮਨ ਨਾਲ ਦਰਸ਼ਨ ਕੀਤੇ। ਸ਼੍ਰੋਮਣੀ ਕਮੇਟੀ ਵੱਲੋਂ ਦੇਸ਼-ਵਿਦੇਸ਼ ਦੀ ਸੰਗਤ ਲਈ ਸਿੱਧੇ ਪ੍ਰਸਾਰਣ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਦੀਕ ਵੱਡ-ਆਕਾਰੀ ਸਕਰੀਨਾਂ ਵੀ ਲਗਾਈਆਂ ਗਈਆਂ ਸਨ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ. ਸੁਖਵਰਸ਼ ਸਿੰਘ ਪੰਨੂ, ਭਾਈ ਅਜਾਇਬ ਸਿੰਘ ਅਭਿਆਸੀ, ਬੀਬੀ ਰਣਜੀਤ ਕੌਰ ਦਿੱਲੀ, ਭਾਈ ਮਲਕੀਤ ਸਿੰਘ ਵਧੀਕ ਹੈੱਡ ਗ੍ਰੰਥੀ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਕੱਤਰ ਸਿੰਘ, ਸ. ਸਿਮਰਜੀਤ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਸੁਲੱਖਣ ਸਿੰਘ ਭੰਗਾਲੀ, ਸ. ਹਰਜਿੰਦਰ ਸਿੰਘ ਕੈਰੋਂਵਾਲ, ਸ. ਗੁਰਮੀਤ ਸਿੰਘ ਬੁੱਟਰ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਨਿਰਵੈਲ ਸਿੰਘ, ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਓਐਸਡੀ ਡਾ. ਸੁਖਬੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਸਕੱਤਰ ਸ. ਗੁਰਮੀਤ ਸਿੰਘ, ਮੈਨੇਜਰ ਸ. ਸੁਖਰਾਜ ਸਿੰਘ, ਸ. ਬਘੇਲ ਸਿੰਘ, ਸ. ਨਰਿੰਦਰ ਸਿੰਘ, ਸ. ਸਤਨਾਮ ਸਿੰਘ, ਸ. ਹਰਪ੍ਰੀਤ ਸਿੰਘ, ਸ. ਜਗਤਾਰ ਸਿੰਘ ਸ਼ਹੂਰਾ, ਸ. ਨਿਸ਼ਾਨ ਸਿੰਘ, ਸ. ਕੰਵਰਚੜ੍ਹਤ ਸਿੰਘ ਗਿੱਲ, ਸ. ਜਸਪਾਲ ਸਿੰਘ ਢੱਡੇ, ਭਾਈ ਜਸਵਿੰਦਰ ਸਿੰਘ ਸ਼ਹੂਰ, ਭਾਈ ਸਰਬਜੀਤ ਸਿੰਘ ਢੋਟੀਆਂ, ਭਾਈ ਜਗਦੇਵ ਸਿੰਘ ਆਦਿ ਹਾਜ਼ਰ ਸਨ।

You might also like

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

Previous Post

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਰਾਖਵਾਂਕਰਨ ਦੀ ਹੱਦ ਅਬਾਦੀ ਅਨੁਸਾਰ ਮਿੱਥਣ ਦੀ ਸਿਫਾਰਸ਼

Next Post

ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਹੋ ਰਹੀ ਹੈ ਵੈਕਸੀਨ ਦੀ ਕਾਲਾਬਾਜ਼ਾਰੀ ਅਤੇ ਬਰਬਾਦੀ : ਅਨੁਰਾਗ ਠਾਕੁਰ

Asli Punjabi

Asli Punjabi

Related Posts

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

by Asli Punjabi
March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

by Asli Punjabi
March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

by Asli Punjabi
March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

by Asli Punjabi
March 18, 2026
ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ
Top Stories

ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ

by Asli Punjabi
March 18, 2026
Next Post
ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਹੋ ਰਹੀ ਹੈ ਵੈਕਸੀਨ ਦੀ ਕਾਲਾਬਾਜ਼ਾਰੀ ਅਤੇ ਬਰਬਾਦੀ : ਅਨੁਰਾਗ ਠਾਕੁਰ

ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਹੋ ਰਹੀ ਹੈ ਵੈਕਸੀਨ ਦੀ ਕਾਲਾਬਾਜ਼ਾਰੀ ਅਤੇ ਬਰਬਾਦੀ : ਅਨੁਰਾਗ ਠਾਕੁਰ

Recommended

ਲੋਕ ਘੋਲਾਂ ਅਤੇ ਲੋਕ ਰੋਹਾਂ ਨੂੰ ਕੁਚਲਣ ਲਈ ਸਰਕਾਰ ਕੋਰੋਨਾ ਮਹਾਂਮਾਰੀ ਦਾ ਲੈ ਰਹੀ ਸਹਾਰਾ- ਵਿਧਾਇਕ ਬਲਦੇਵ ਸਿੰਘ

ਲੋਕ ਘੋਲਾਂ ਅਤੇ ਲੋਕ ਰੋਹਾਂ ਨੂੰ ਕੁਚਲਣ ਲਈ ਸਰਕਾਰ ਕੋਰੋਨਾ ਮਹਾਂਮਾਰੀ ਦਾ ਲੈ ਰਹੀ ਸਹਾਰਾ- ਵਿਧਾਇਕ ਬਲਦੇਵ ਸਿੰਘ

August 23, 2020
ਸੁਖਬਿੰਦਰ ਸਿੰਘ ਸਰਕਾਰੀਆ ਦੀ ਮੌਜੂਦਗੀ ’ਚ ਸ਼ਾਹਪੁਰਕੰਢੀ ਡੈਮ ਦੇ ਬਿਜਲੀ ਘਰਾਂ ਦੇ ਨਿਰਮਾਣ ਲਈ ਮੈਸ. ਓਮ ਇੰਫਰਾ ਲਿਮ. ਜੇ.ਵੀ. ਨਾਲ ਸਮਝੌਤਾ ਸਹੀਬੱਧ

ਸੁਖਬਿੰਦਰ ਸਿੰਘ ਸਰਕਾਰੀਆ ਦੀ ਮੌਜੂਦਗੀ ’ਚ ਸ਼ਾਹਪੁਰਕੰਢੀ ਡੈਮ ਦੇ ਬਿਜਲੀ ਘਰਾਂ ਦੇ ਨਿਰਮਾਣ ਲਈ ਮੈਸ. ਓਮ ਇੰਫਰਾ ਲਿਮ. ਜੇ.ਵੀ. ਨਾਲ ਸਮਝੌਤਾ ਸਹੀਬੱਧ

February 25, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

March 18, 2026
ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?
World

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

March 18, 2026
ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ
Top Stories

ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ

March 18, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In