ਮੁਹਾਲੀ, 23 ਜੂਨ, 2020 : ਮੁਹਾਲੀ ਵਿਚ 17 ਕੋਰੋਨਾ ਮਰੀਜ਼ਾਂ ਨੂੰ ਤੰਦਰੁਸਤ ਹੋਣ ਮਗਰੋਂ ਹਸਪਤਾਲ ‘ਚੋਂ ਛੁੱਟੀ ਮਿਲ ਗਈ ਹੈ। ਹੁਣ ਤੱਕ ਮੁਹਾਲੀ ਵਿਚ 168 ਜਣੇ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ ਜਦਕਿ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 222 ਕੇਸ ਕੋਰੋਨਾ ਪਾਜ਼ੀਟਿਵ ਆਏ ਸਨ ਜਿਸ ਵਿਚੋਂ 51 ਕੇਸ ਐਕਟਿਵ ਹਨ।