ਚੰਡੀਗੜ੍ਹ, 17 ਜੁਲਾਈ, 2020 : ਸੀ ਬੀ ਆਈ ਦੀ ਇਕ ਵਿਸ਼ੇਸ਼ ਅਦਾਲਤ ਨੇ ਮੁਅੱਤਲ ਕੀਤੀ ਲੇਡੀ ਐਸ ਐਚ ਓ ਜਸਵਿੰਦਰ ਕੌਰ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤ ਹਨ। ਉਹ 5 ਲੱਖ ਰੁਪਏ ਦੀ ਰਿਸ਼ਵਤਖੋਰੀ ਕੇਸ ਵਿਚ ਮੁਲਜ਼ਮ ਹੈ।
ਲੇਡੀ ਐਸ ਐਚ ਓ ਦੇ ਖਿਲਾਫ ਉਸਦੇ ਸਾਥੀ ਭਗਵਤਾਨ ਸਿੰਘ ਦੇ ਖਿਲਾਫ ਮਨੀਮਾਜਰਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਤੋਂ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ 29 ਜੂਨ ਨੂੰ ਧਾਰਾ 120 ਬੀ, ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ 7 ਏ ਤਹਿਤ ਕੇਸ ਦਰਜ ਕੀਤਾ ਗਿਆ ਸੀ। ਗੁਰਦੀਪ ਸਿੰਘ ਨੇ ਸੀ ਬੀ ਆਈ ਨੂੰ ਦੱਸਿਆ ਸੀ ਕਿ ਉਸਨੇ ਪਹਿਲਾਂ ਹੀ ਲੇਡੀ ਐਸ ਐਚ ਓ ਨੂੰ 2 ਲੱਖ ਰੁਪਏ ਦਿੱਤ ਹਨ ਤਾਂ ਕਿ ਉਸਦੇ ਖਿਲਾਫ ਝੂਠਾ ਧੋਖਾਧੜੀਦਾ ਪਰਚਾ ਨਾ ਹੋਵੇ ਪਰ ਹੁਣ ਉਹ 3 ਲੱਖ ਰੁਪਏ ਹੋਰ ਮੰਗ ਰਹੀ ਹੈ।