ਬਲੌਂਗੀ, 27 ਜਨਵਰੀ – ਬਲੌਂਗੀ ਵਿੱਚ ਪੈਂਦੇ ਕੇ ਵੀ ਕੰਪਿਊਟਰ ਸਂੈਟਰ ਵਲੋਂ ਗਣਤੰਤਰ ਦਿਵਸ ਸਬੰਧੀ ਸਮਾਗਮ ਬਲੌਂਗੀ ਦੀ ਬਾਲ ਗੋਪਾਲ ਗਊਸ਼ਾਲਾ ਵਿੱਚ ਕੀਤਾ ਗਿਆ। ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਬਲੌਂਗੀ ਕਾਂਗਰਸ ਇੰਚਾਰਜ ਜੋਗਿੰਦਰ ਸਿੰਘ ਧਾਲੀਵਾਲ ਨੇ ਅਦਾ ਕੀਤੀ ਜਦੋਂਕਿ ਹਲਕਾ ਵਿਧਾਇਕ ਸz. ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਣ ਵਜੋਂ ਸ਼ਾਮਿਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਬਾਲ ਗੋਪਾਲ ਗਊਸ਼ਾਲਾ ਬਲੌਂਗੀ ਵਾਸੀਆਂ ਲਈ ਹੈ, ਜੇ ਬਲੌਂਗੀ ਵਾਸੀਆਂ ਨੇ ਕੋਈ ਸਮਾਗਮ ਕਰਨਾ ਹੁੰਦਾ ਹੈ, ਤਾਂ ਇਸ ਵਿੱਚ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਦੀ ਬਣੀ ਤਾਂ ਉਹਨਾਂ ਦਾ ਪਹਿਲਾ ਕਦਮ ਬੇਘਰਾਂ ਨੂੰ ਘਰ ਦੇਣ ਦਾ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਪੂਰਾ ਹੁੰਗਾਰਾ ਮਿਲ ਰਿਹਾ ਹੈ ਅਤੇ ਇਹਨਾਂ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਪੱਕੀ ਹੈ।
ਇਸ ਮੌਕੇ ਬਹਾਦਰ ਸਿੰਘ ਸਰਪੰਚ ਬਲੌਂਗੀ, ਮਨਜੀਤ ਸਿੰਘ ਕਾਂਗਰਸ ਬਲੌਂਗੀ ਯੂਨਿਟ ਪ੍ਰਧਾਨ, ਜਿਲਾ ਸਕੱਤਰ ਕਾਂਗਰਸ ਕਮੇਟੀ ਪਰਮਜੀਤ ਸਿੰਘ ਵਾਲੀਆ, ਕ੍ਰਿਸ਼ਨ ਕੁਮਾਰ ਬਾਲਾ ਸਾਬਕਾ ਪੰਚ, ਭਿੰਦਰਜੀਤ ਕੌਰ ਸਾਬਕਾ ਸਰਪੰਚ, ਜੈ ਦੀਪ ਸਿੰਘ ਬਿੰਨੀ, ਕੁਲਦੀਪ ਸਿੰਘ ਬਿੱਟੂ ਸਾਬਕਾ ਪੰਚ, ਟੀ ਪੀ ਸਿੰਘ, ਅਵਤਾਰ, ਕੁਲਵੰਤ ਰਾਣਾ ਤੋਂ ਇਲਾਵਾ ਬਲੌਂਗੀ ਦੇ ਕਾਂਗਰਸੀ ਵਰਕਰ ਅਤੇ ਹੋਰ ਬਲੌਂਗੀ ਵਾਸੀ ਮੌਜੂਦ ਸਨ