ਚੰਡੀਗੜ੍ਹ -ਹਰਿਆਣਾ ਵਿਚ ਪਹਿਲੀ ਮਾਰਚ, 2021 ਤੋਂ ਕੋਵਿਡ 19 ਵੈਕਸੀਨੇ੪ਨ ਦੇ ਤੀਜੇ ਪੜਾਅ ਦੀ ਰੂਆਤ ਹੋਣ ਜਾ ਰਹੀ ਹੈ। ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਵੀਡੀਓ ਕਾਨਫ੍ਰੈਸਿੰਗ ਰਾਹੀਂ ਇਸ ਦਾ ਉਦਘਾਟਨ ਕਰਣਗੇ।ਗੌਰਤਲਬ ਹੈ ਕਿ ਰਾਜ ਦੇ ਸਿਹਤ ਮਹਿਕਮੇ ਨੇ ਕੋਵਿਡ੍ਰ19 ਵੈਕਸਿਨ ਰੋਲ ਆਉਟ ਦਾ ਪਹਿਲਾਂ ਅਤੇ ਦੂਜਾ ਪੜਾਅ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਤੀਜੇ ਪੜਾਅ ਵਿਚ ਹੁਣ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ 45 ਸਾਲ ਤੋਂ 60 ਸਾਲ ਦੀ ਉਮਰ ਵਾਲੇ ਕੋ੍ਰਮੋਰਬਿਡਿਟੀਜ ਵਾਲੇ ਲੋਕਾਂ ਨੂੰ ਵੈਕਸਿਨ ਲਗਾਈ ਜਾਵੇਗੀ।ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕਰਦੇ ਹੋਏ ਦਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਇਹ ਵੈਕਸਿਨ ਮੁਫਤ ਜਦੋਂ ਕਿ ਸਰਕਾਰ ਵੱਲੋਂ ਸੂਚੀਬੱਧ ਨਿਜੀ ਹਸਪਤਾਲਾਂ ਵਿਚ 250 ਰੁਪਏ ਵਿਚ ਲਗਾਈ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਰਾਜ ਸਰਕਾਰ ਕੋਵਿਡ੍ਰ19 ਮਹਾਮਾਰੀ ਦੌਰਾਨ ਬਿਹਤਰੀਨ ਸਿਹਤ ਸੇਵਾਵਾਂ ਯਕੀਨੀ ਕਰਨਲਈ ਮੁਸਤੈਦ ਹੈ ਅਤੇ ਇਹ ਵੈਕਸਿਨ ਵਾਇਰਸ ਤੋਂ ਸੁਰੱਖਿਆ ਦੇ ਪ੍ਰਤੀ ਭਰੋਸਾ ਦਿੰਦੀ ਹੈ ਅਤੇ ਇਸ ਦੇ ਪ੍ਰਸਾਰ ਨੂੰ ਰੋਕਨ ਵਿਚ ਮਦਦ ਕਰਦੀ ਹੈ।ਕੋਵਿਡ੍ਰ19 ਵੈਕਸਿਨ ਰੋਲਆਊਟ ਦੇ ਤੀਜੇ ਪੜਾਅ ਤਿੰਨ ਦੇ ਬਾਰੇ ਵਿਚ ਹੋਰ ਵੱਧ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਦਸਿਆ ਕਿ ਇਸ ਪੜਾਅ ਵਿਚ ਦੋ ਤਰ੍ਹਾ ਦੇ ਲਾਭਪਾਤਰਾਂ ਨੂੰ ਵੈਕਸਿਨ ਦਿੱਤੀ ਜਾਵੇਗੀ। ਪਹਿਲੇ ਉਹ ਹਨ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ ਅਤੇ ਦੂਜੀ ਤਰ੍ਹਾ ਦੇ ਲਾਭਪਾਤਰਾਂ ਵਿਚ 45 ਸਾਲ ਤੋਂ 60 ਸਾਲ ਦੀ ਉਮਰ ਵਾਲੇ ਕੋ੍ਰਮੋਰਬਿਡਿਟੀਜ ਵਾਲੇ ਲੋਕਾਂ ਨੂੰ ਵੈਕਸਿਨ ਲਗਾਉਣ ਲਈ ਸਕਰਾਰੀ ਜਾਂ ਰਜਿਸਟਰਡ ਨਿਜੀ ਡਾਕਟਰਾਂ ਤੋਂ ਕੋ੍ਰਮੋਰਬਿਡਿਟੀ ਦੇ ਸਬੰਧ ਵਿਚ ਇਕ ਪ੍ਰਮਾਣ ਪੱਤਰ ਲੈਣਾ ਹੋਵੇਗਾ।ਇਸ ਮੁਹਿੰਮ ਦੇ ਬਾਰੇ ਵਿਚ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਅਰੋੜਾ ਨੇ ਦਸਿਆ ਕਿ ਲਾਭਪਾਤਰ ਸਰਕਾਰ ਵੱਲੋਂ ਸੰਚਾਲਿਤ ਕਿਸੇ ਵੀ ਕੋਵਿਡ ਵੈਕਸਿਨ ਕੇਂਦਰ ਤੇ ਜਾ ਕੇ ਮੁਫਤ ਵਿਚ ਵੈਕਸਿਨ ਲਗਵਾ ਸਕਦੇ ਹਨ ਜਾਂ ਫਿਰ ਉਹ ਕੋਵਿਨ ਪੋਰਟਲ ਅਤੇ ਆਰੋਗਯ ਸੇਤੂ ਐਪ ਤੇ ਵੀ ਆਪਣਾ ਰਜਿਸਟ੍ਰੇ੪ਣ ਕਰਾ ਸਕਦੇ ਹਨ। ਵੈਕਸਿਨ ਦੇ ਲਈ ਆਨਲਾਇਨ ਰਜਿਸਟ੍ਰੇ੪ਣ ਤੇ, ਸ੍ਰੀ ਅਰੋੜਾ ਨੇ ਦਸਿਆ ਕਿ ਲਾਭਪਾਤਰ ਮਿੱਤੀ, ਸਮੇਂ ਅਤੇ ਊਸ ਟੀਕਾਕਰਣ ਕੇਂਦਰ ਦਾ ਵਰਨਣ ਕਰ ਸਕਦਾ ਹੈ, ਜਿੱਥੇ ਉਹ ਵੈਕਸਿਨ ਲਗਵਾਉਣਾ ਚਾਹੁੰਦੇ ਹਨ ਅਤੇ ਫਿਰ ਵਰਨਣ ਮਿੱਤੀ ਨੂੰ ਉੱਥੇ ਜਾ ਸਕਦੇ ਹਨ। ਲਾਭਪਾਤਰ ਨੂੰ ਕੋ੍ਰਮੋਰਬਿਡਿਟੀਜ ਦੇ ਰਜਿਸਟ੍ਰੇ੪ਣ ਦੇ ਨਾਲ੍ਰਨਾਲ ਫੋਟੋ ਪਹਿਚਾਣ ਪੱਤਰ/ਆਧਾਰ ਕਾਰਡੇ/ਵੋਟਰ ਆਈਡੀ ਕਾਰਡ/ਪੈਲ ਕਾਰਡ/ਡਰਾਈਵਿੰਗ ਲਾਇਸੈਂਸ ਵਿੱਚੋਂ ਕੋਈ ਵੀ ਇਕ ਪ੍ਰਮਾਣ ਆਪਣੇ ਨਾਲ ਲਿਆਉਣਾ ਹੋਵੇਗਾ।ਕੌਮੀ ਸਿਹਤ ਮਿ੪ਨ, ਹਰਿਆਣਾ ਦੇ ਮਿ੪ਨ ਨਿਦੇ੪ਕ ਪ੍ਰਭਜੋਤ ਸਿੰਘ ਨੇ ਦਸਿਆ ਕਿ ਪ੍ਰਧਾਨ ਮੰਤਰੀ ਜਨ ਅਰੋਗਅ ਯੋਜਨਾ, ਆਯੂ੪ਮਾਨ ਭਾਰਤ ਯੋਜਨਾ ਜਾਂ ਰਾਜ ਸਰਕਾਰ ਦੀ ਬੀਮਾ ਯੋਜਨਾ ਦੇ ਤਹਿਤ ਸੂਚੀਬੱਧ 382 ਨਿਜੀ ਹਸਪਤਾਲਾਂ ਦੀ ਸੂਚੀ ਕੋਵਿਨ ਪੋਰਟਲ ਤੇ ਊਪਲਬਧ ਹੈ। ਰਜਿਸਟ੍ਰੇ੪ਨ ਦੌਰਾਨ ਲਾਭਪਾਤਰ ਟੀਕਾਕਰਣ ਕੇਂਦਰ ਦਾ ਚੋਣ ਕਰ ਸਕਦੇ ਹਨ।