ਨਵੀਂ ਦਿੱਲੀ, 07 ਜਨਵਰੀ 2022- ਪ੍ਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਅਗਲੀ ਸੁਣਵਾਈ ਸੋਮਵਾਰ 10 ਜਨਵਰੀ ਨੂੰ ਹੋਵੇਗੀ। ਸੋਮਵਾਰ ਤੱਕ ਕੋਈ ਵੀ ਜਾਂਚ ਕਮੇਟੀ ਜਾਂਚ ਰਿਕਾਰਡ ਅਤੇ ਸੁਰੱਖਿਆ ਸੰਬੰਧੀ ਦਸਤਾਵੇਜ਼ ਨਾ ਲਵੇ। ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਅਸੀਂ ਪ੍ਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹਾਂ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਬਣਾਈ ਕਮੇਟੀ ਤੇ ਸਵਾਲ ਵੀ ਚੁੱਕੇ ਹਨ। ਵਕੀਲ ਡੀਐਸ ਪਟਵਾਲੀਆ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਹਲਕੇ ਵਿਚ ਨਹੀਂ ਲੈ ਰਹੇ ਹਨ।
ਦੂਜੇ ਪਾਸੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਇਹ ਸਰਹੱਦ ਪਾਰ ਅੱਤਵਾਦ ਦਾ ਮਾਮਲਾ ਹੋ ਸਕਦਾ ਹੈ।
ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਜੇਕਰ ਪੁਲਿਸ ਦੀ ਕਮੀ ਹੈ ਤਾਂ ਐਸਪੀਜੀ ਦੀ ਵੀ ਕਮੀ ਹੈ।
ਇਸ ਲਈ ਸੁਤੰਤਰ ਜਾਂਚ ਕਮੇਟੀ ਬਣਾਈ ਜਾਵੇ। ਤੁਸ਼ਾਰ ਮਹਿਤਾ ਨੇ ਕਿਹਾ ਕਿ ਆਈਜੀ ਐਸਪੀਜੀ ਐਸ ਸੁਰੇਸ਼ ਦੀ ਥਾਂ ਗ੍ਰਹਿ ਸਕੱਤਰ ਨੂੰ ਕਮੇਟੀ ਵਿੱਚ ਲਿਆਉਣ ਲਈ ਤਿਆਰ ਹਨ।