ਕੈਲਗਰੀ, ਮਈ -ਅਲਬਰਟਾ ਸੂਬੇ ਅੰਦਰ ਨਵੇਂ 62 ਕੇਸ ਆਉਣ ਨਾਲ ਹੁਣ ਗਿਣਤੀ 6407 ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਡੀਨਾ ਹਿੰਸਾ ਨੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆ ਦੱਸਿਆ 5076 ਕੇਸ ਤੰਦਰੁਸਤ, 1211 ਕੇਸ ਕਿਰਿਆਸ਼ੀਲ ਅਤੇ 2 ਨਵੀਆਂ ਮੌਤਾਂ ਹੋਈਆਂ ਹਨ। ਕਾਰਗਿਲ ਮੀਟ ਪ੍ਰੋਸੈਸਿੰਗ ਪਲਾਂਟ ਦੇ ਕਰਮਚਾਰੀਆਂ ‘ਚ 23 ਸਰਗਰਮ ਮਾਮਲੇ ਹਨ ਅਤੇ 924 ਬਰਾਮਦ ਹੋਏ ਹਨ। ਬਰੂਕਸ ਵਿਚ ਜੇ. ਬੀ. ਐਸ. ਫੂਡਜ਼ ਕੈਨੇਡਾ ਦੇ ਕਰਮਚਾਰੀਆਂ ‘ਚ 15 ਸਰਗਰਮ ਮਾਮਲੇ ਹਨ ਅਤੇ 620 ਬਰਮਾਦ ਹੋਏ ਹਨ। ਕੋਵਿਡ-19 ਲਈ 181624 ਲੋਕਾਂ ਦੇ ਟੈਸਟ ਕੀਤਾ ਗਿਆ ਹੈ ਅਤੇ ਲੈਬ ਦੁਆਰਾ ਕੁਲ 195402 ਟੈਸਟ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿਚ 4072 ਟੈਸਟ ਪੂਰੇ ਹੋਏ ਹਨ।
















