ਚੰਡੀਗੜ੍ਹ, 25 ਨਵੰਬਰ 2021- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿੱਤੀ ਸੰਕਟ ਵਿਚੋਂ ਬਾਹਰ ਕੱਢ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸ਼ਾਨ ਨੂੰ ਮੁੜ ਸੁਰਜੀਤ ਕੀਤਾ ਹੈ। ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਦੀ 150 ਕਰੋੜ ਰੁਪਏ ਦੀ ਵਿੱਤੀ ਦੇਣਦਾਰੀ ਖੁਦ ਸੰਭਾਲੀ ਹੈ ਅਤੇ ਸਲਾਨਾ ਗ੍ਰਾਂਟ ਇਨ ਏਡ 114 ਕਰੋੜ ਤੋਂ ਵਧਾ ਕੇ 240 ਕਰੋੜ ਕਰ ਦਿੱਤੀ ਹੈ।