ਚੰਡੀਗੜ੍ਹ, 17 ਜੂਨ 2020 – ਚਰਚਿਤ ਥੱਪੜ ਕਾਂਡ ‘ਚ ਭਾਜਪਾ ਨੇਤਾ ਸੋਨਾਲੀ ਫੋਗਾਟ ਨੂੰ ਬੁੱਧਵਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸੋਨਾਲੀ ਦੇ ਨਾਲ ਪੰਜ ਹੋਰਨਾਂ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ। ਸਾਰਿਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਸੋਨਾਲੀ ਫੋਗਾਟ ਨੂੰ 20 ਹਜ਼ਾਰ ਰੁਏ ਦੇ ਬਾਂਡ ‘ਤੇ ਜ਼ਮਾਨਤ ਦੇ ਦਿੱਤੀ ਗਈ।
ਜ਼ਿਕਰਯੋਗ ਹੈ ਕਿ 5 ਜੂਨ ਨੂੰ ਹਿਸਾਰ ਜ਼ਿਲ੍ਹੇ ਦੇ ਬਾਲਸਮੰਦ ‘ਚ ਭਾਜਪਾ ਲੀਡਰ ਸੋਨਾਲੀ ਫੋਗਾਟ ਦੁਆਰਾ ਮਾਰਕੀਟ ਕਮੇਟੀ ਦੇ ਸੈਕਟਰੀ ਸੁਲਤਾਨ ਸਿੱੰਘ ਦੀ ਚੱਪਲਾਂ ਨਾਲ ਮਾਰਕੁਟਾਈ ਕੀਤੀ ਗਈ। ਇਸ ਮਾਰਕੁੱਟ ਦਾ ਵੀਡੀੳ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਗਿਆ ਸੀ।