ਨਵੀਂ ਦਿੱਲੀ, 17 ਜੂਨ 2020 – ਭਾਰਤ ਅਤੇ ਚੀਨ ਵਿਚਕਾਰ ਲਦਾਖ ਬਾਰਡਰ ‘ਤੇ ਤਣਾਅ ਵਧਦਾ ਹੀ ਜਾ ਰਿਹਾ ਹੈ। ਜਿਸ ਨੂੰ ਲੈ ਕੇ ਭਾਰਤੀ ਸੁਰੱਖਿਆ ਮੰਤਰਾਲੇ ਦੀ ਹਾਈ ਲੈਵਲ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਘਰੋਂ ਰੱਖਿਆ ਮੰਤਰਾਲੇ ਲਈ ਰਵਾਨਾ ਹੋ ਚੁੱਕੇ ਹਨ।
ਬੀਤੇ ਦਿਨ ਭਾਰਤੀ ਫੌਜ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਬੀਤੇ ਦਿਨ ਚੀਨ ਨਾਲ ਹੋਈ ਝੜਪ ਤੋਂ ਬਾਅਦ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ‘ਚ ਇੱਕ ਕਮਾਂਡਿੰਟ ਅਫਸਰ ਵੀ ਸ਼ਾਮਿਲ ਸੀ। ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲ ਰਹੀ ਹੈ ਕਿ ਇਸ ਝੜਪ ‘ਚ ਚੀਨ ਦਾ ਵੀ ਕਾਫੀ ਨੁਕਸਾਨ ਹੋਇਆ ਹੈ, ਅਤੇ ਖਬਰ ਮਿਲ ਰਹੀ ਹੈ ਕਿ ਇਸ ਝੜਪ ‘ਚ ਚੀਨ ਦੇ 40 ਜਾਵਨ ਮਾਰੇ ਗਏ ਹਨ। ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਅਤੇ ਜ਼ਖਮੀ ਫੌਜੀਆਂ ਨੂੰ ਵੱਡੀ ਗਿਣਤੀ ‘ਚ ਹੈਲੀਕਾਪਟਰਾਂ ਰਾਹੀਂ ਉੱਥੋਂ ਕੱਢਿਆ ਗਿਆ। ਹਲਾਂਕਿ ਚੀਨ ਵੱਲੋਂ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ।
ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ‘ਚ ਗੱਲਬਾਤ ਦਾ ਦੌਰ ਜਾਰੀ ਹੈ ਪਰ ਅਜੇ ਤੱਕ ਦੋਹਾਂ ਮੁਲਕਾਂ ਵਿਚਕਾਰ ਇਸ ਸਮੱਸਿਆ ਦਾ ਕੋਈ ਠੋਸ ਹੱਲ ਅਜੇ ਮਿਲਦਾ ਦਿਖਾਈ ਨਹੀਂ ਦੇ ਰਿਹਾ।