ਲੁਧਿਆਣਾ, 12 ਨਵੰਬਰ- ਥਾਣਾਂ ਸਿਧਵਾਂ ਬੇਟ ਅਧੀਨ ਪੈਂਦੇ ਪਿੰਡ ਸਵੱਦੀ ਕਲਾਂ ਵਿੱਚ ਬੀਤੀ ਰਾਤ ਚੋਰਾਂ ਨੇ ਕਟਰ ਨਾਲ ਏ. ਟੀ. ਐਮ. ਕੱਟ ਕੇ ਚੋਰੀ ਕਰ ਲਈ। ਜਿਸਦਾ ਸਵੇਰੇ ਰਾਹਗੀਰਾਂ ਨੂੰ ਪਤਾ ਲੱਗਿਆਂ ਜਿਹਨਾਂ ਨੇ ਪੁਲੀਸ ਨੂੰ ਸੂਚਨਾਂ ਦਿੱਤੀ। ਬੈਂਕ ਮੈਨੇਜਰ ਪੰਕਜ ਕਮਾਰ ਨੇ ਦੱਸਿਆਂ ਕਿ ਐੱਸ. ਬੀ. ਆਈ. ਬਰਾਂਚ ਦੇ ਏ. ਟੀ. ਐਮ. ਵਿੱਚ 9 ਲੱਖ 74 ਹਜ਼ਾਰ ਰੁਪਏ ਸਨ ਜੋ ਰਾਤ ਚੋਰ ਲੁੱਟ ਕੇ ਲੈ ਗਏ ਹਨ।
ਮੌਕੇ ਤੇ ਪਹੁੰਚੇ ਲੁਧਿਆਣਾ ਦਿਹਾਤੀ ਦੇ ਐਸ. ਐਸ. ਪੀ. ਰਾਜਬਚਨ ਸਿੰਘ ਨੇ ਦੱਸਿਆਂ ਕਿ ਬੈਂਕ ਮੈਨੇਜਰ ਦੇ ਦੱਸਣ ਅਨੁਸਾਰ ਚੋਰ 9 ਲੱਖ 74 ਹਜ਼ਾਰ ਰੁਪਏ ਲੈ ਗਏ ਹਨ ਤੇ ਰਾਤ ਕਰੀਬ ਢਾਈ ਵਜੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਦੀ ਪੁਲੀਸ ਪੜਤਾਲ ਕਰ ਰਹੀ ਹੈ ਅਤੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੇਖੀ ਜਾ ਰਹੀ ਹੈ।