ਚੰਡੀਗੜ੍ਹ, 26 ਜੂਨ 2020 – ਸ਼ੁੱਕਰਵਾਰ ਨੂੰ ਪੰਜਾਬ ਨੂੰ ਨਵੀਂ ਲੇਡੀ ਚੀਫ ਸਕੱਤਰ ਮਿਲ ਗਈ ਹੈ। ਇਸ ਤੋਂ ਪਹਿਲਾਂ ਕਰਨ ਅਵਤਾਰ ਸਿੰਘ ਚੀਫ ਸਕੱਤਰ ਰਹੇ ਸਨ ਜੋ ਕਿ ਬੀਤੇ ਸਮੇਂ ਦੌਰਾਨ ਕਾਂਗਰਸੀ ਵਿਧਾਇਕਾਂ ਨਾਲ ਹੋਏ ਵਿਵਾਦ ਕਾਰਨ ਕਾਫੀ ਸਮਾਂ ਮੀਡੀਆਂ ਦੀਆਂ ਸੁਰਖੀਆਂ ‘ਚ ਰਹੇ ਸਨ। ਕਰਨ ਅਵਤਾਰ ਸਿੰਘ ਦੀ ਥਾਂ ‘ਤੇ ਹੁਣ ਵਿੰਨੀ ਮਹਾਜਨ ਆਈਐਸ ਅਫਸਰ ਨੇ ਲੈ ਲਈ ਹੈ।
ਵਿੰਨੀ ਮਹਾਜਨ ਨੂੰ ਚੀਫ ਸਕੱਤਰ ਬਣਾਉਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਤਕਰੀਬਨ ਛੇ ਵਜੇ ਆਮ ਹੀ ਚਰਚਾ ‘ਚ ਰਹਿਣ ਵਾਲੇ ਕਾਂਗਰਸੀ ਆਗੂ ਰਾਜਾ ਵੜਿੰਗ ਨੇ ਫੇਸਬੁੱਕ ‘ਤੇ ਪੋਸਟ ਪਾਈ, “ਮੈਂ ਧੰਨਵਾਦੀ ਹਾਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਜਿਨ੍ਹਾ ਨੇ ਚੀਫ ਸੈਕਟਰੀ ਨੂੰ ਬਦਲ ਦਿੱਤਾ ਹੈ। ਮੈ ਚੀਫ ਸੈਕਟਰੀ ਨੂੰ ਬਦਲਣ ਲਈ ਕੈਪਟਨ ਸਾਹਿਬ ਤੋਂ ਮੰਗ ਕੀਤੀ ਸੀ।”
ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਨੇ ਚੀਫ ਸਕੱਤਰ ਨਾਲ ਛਿੜੇ ਵਿਵਾਦ ‘ਤੇ ਕਾਫੀ ਖੁੱਲ੍ਹ ਕੇ ਬੋਲੇ ਸਨ। ਇਸ ਸਬੰਧੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਪੋਸਟਾਂ ਦੀ ਲੜੀ ਵੀ ਪਾਈ ਸੀ।