ਜਗਰਾਓਂ 27 ਅਕਤੂਬਰ 2021: ਜਗਰਾਓਂ ਵਿਚ ਇਕ ਫੇਰ ਤੋਂ ਕੋਰੋਨਾ ਮਰੀਜ਼ ਆਉਣ ਕਾਰਨ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਹ ਮਰੀਜ਼ ਇਕ ਘਰ ਤੋਂ ਹੀ ਪਿਓ-ਪੁੱਤ ਹਨ ਅਤੇ ਸੇੰਟ੍ਰਲ ਸਿਟੀ ਜਗਰਾਓਂ ਦੇ ਵਸਨੀਕ ਹਨ । 55 ਸਾਲਾਂ ਅਵਤਾਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਕਾਰਨ ਉਨਾਂ ਦੇ ਘਰ ਦਾ ਆਸਪਾਸ ਦਾ ਏਰੀਆ ਸੀਲ ਕਰ ਦਿੱਤਾ ਗਿਆ ਹੈ। ਅਵਤਾਰ ਸਿੰਘ ਸੈਂਟਰਲ ਸਿਟੀ ਦੇ ਪ੍ਰਧਾਨ ਹਨ ਅਤੇ ਮਾਰਕੀਟ ਕਮੇਟੀ ਜਗਰਾਓਂ ਦੇ ਸੁਪਰਵਾਈਜ਼ਰ ਵੀ ਹਨ। ਦੋਹਾਂ ਪਿਓ ਪੁੱਤਾਂ ਨੂੰ ਸਿਵਲ ਹਸਪਤਾਲ ਜਗਰਾਓਂ ਦੇ ਟੀਮ ਵਲੋਂ ਘਰ ਵਿਚ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ ਅਤੇ ਐਸਐਮਓ ਪ੍ਰਦੀਪ ਮਹਿੰਦਰਾ ਨੇ ਦਸਿਆ ਕਿ ਓਨਾ ਘਰ ਨਜ਼ਦੀਕ ਵਸਨੀਕਾਂ ਦੇ ਵੀ ਕੋਰੋਨਾ ਟੈਸਟ ਕੀਤੇ ਜਾਣਗੇ।