ਸਾਰੇ ਡਿਪਟੀ ਕਮਿਸ਼ਨਰ ਕੋਵਿਡ ਮਰੀਜਾਂ ਦਾ ਹਰ ਹਸਪਤਾਲ ਦਾ ਡਾਟਾ ਲਗਾਤਾਰ ਅਪਡੇਟ ਕਰਨ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਿਲ੍ਹੇ ਦੇ ਹਸਪਤਾਲਾਂ ਵਿਚ ਉਪਚਾਰਧੀਨ ਕੋਵਿਡ ਮਰੀਜਾਂ ਦਾ ਡਾਟਾ ਲਗਾਤਾਰ ਨਿਰਧਾਰਿਤ ਪੋਰਟਲ ‘ਤੇ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ। ਹਨ।ਸ੍ਰੀ ਵੀ. ਉਮਾਸ਼ੰਕਰ ਅੱਜ ਇੱਥੋਂ ਵੀਸੀ ਰਾਹੀਂ ਆਕਸੀਜਨ ਸਿਲੇਂਡਰਾਂ ਦੀ ਹੋਮ ਡਿਲੀਵਰੀ ਦੇ ਸਬੰਧ ਵਿਚ ਆਯੋਜਿਤ ਡਿਪਟੀ ਕਮਿਸ਼ਨਰਾਂ ਅਤੇ ਨੋਡਲ ਅਫਸਰਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਸੀਐਮ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ।ਡਿਪਟੀ ਕਮਿਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਵੀ. ਉਮਾਸ਼ੰਕਰ ਨੇ ਕਿਹਾ ਕਿ ਕੋਵਿਡ ‘ਤੇ ਕੰਟਰੋਲ ਲਈ ਸਾਨੂੰ ਜਰੂਰੀ ਵਿਵਸਥਾ ਕਰਨੀ ਹੈ। ਉਨ੍ਹਾਂ ਲੇ ਕਿਹਾ ਕਿ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਕੋਵਿਡ ਮਰੀਜਾਂ ਅਤੇ ਹੋਰ ਬੀਮਾਰੀਆਂ ਨਾਲ ਗ੍ਰਸਤ ਮਰੀਜਾਂ ਨੂੰ ਆਕਸੀਜਨ ਸਿਲੇਂਡਰ ਰੀਫਿਲ ਕੀਤੀ ਹੋਮ ਡਿਲੀਵਰੀ ਕਿਸੇ ਵੀ ਸੂਰਤ ਵਿਚ 12 ਘੰਟੇ ਤੋਂ ਵੱਧ ਸਮੇਂ ਤਕ ਪੈਂਡਿੰਗ ਨਹੀਂ ਰਹਿਣੀ ਚਾਹੀਦੀ। ਲੋਕਾਂ ਨੁੰ ਜਲਦੀ ਤੋਂ ਜਲਦੀ ਸਿਲੇਂਡਰ ਮਿਲਨਾ ਚਾਹੀਦਾ ਹੈ ਤਾਂ ਜੋ ਕਿਸੇ ਤਰ੍ਹਾ ਦੀ ਕੋਈ ਮੁਸ਼ਕਲ ਨਾ ਆਏ। ਨਾਲ ਹੀ ਅਜਿਹੀ ਵਿਵਸਥਾ ਯਕੀਨੀ ਕਰਨ ਕਿ ਜਿਸ ਮਰੀਜ ਦੇ ਲਈ ਸਿਲੇਂਡਰ ਦਾ ਬਿਨੈ ਇਕ ਵਾਰ ਆ ਜਾਵੇ, ਉਸ ਨੂੰ ਅਗਲੇ ਸਿਲੇਂਡਰ ਦੀ ਸਪਲਾਈ ਸਮੇਂ ਨਾਲ ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਵੀ ਯਕੀਨੀ ਕੀਤਾ ਜਾਵੇ ਕਿ ਕੋਈ ਸਿਲੇਂਡਰ ਸਪਲਾਈ ਦੀ ਇਸ ਯੋਜਨਾ ਦੀ ਦੁਰਵਰਤੋਨਾ ਕਰੇ। ਇਸ ਦੇ ਲਈ ਜਿਸ ਦੇ ਕੋਲ ਤੋਂ ਬਿਨੇ ਆਇਆ ਹੈ, ਉਸ ਨੂੰ ਫੋਨ ਕਰ ਕੇ ਯਕੀਨੀ ਕੀਤਾ ਜਾਣਾ ਬੇਹੱਦ ਜਰੂਰੀ ਹੈ ਕਿ ਸਿਲੇਂਡਰ ਸਹੀ ਥਾਂ ਪਹੁੰਚਿਆ ਹੈ ਜਾਂ ਨਹੀਂ।ਡਾਕਟਰ ਅਮਿਤ ਅਗਰਵਾਲ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਮਰੀਜਾਂ ਦਾ ਸਹੀ ਡਾਟਾ ਸਮੇਂ ਨਾਲ ਨਿਰਧਾਰਤ ਪੋਰਟਲ ‘ਤੇ ਅਪਡੇਟ ਕਰਵਾਉਣ ਅਤੇ ਨਾਲ ਹੀ ਆਪਣੇ ਪੱਧਰ ‘ਤੇ ਵੀ ਚੈਕ ਕਰਨ ਕਿ ਡਾਟਾ ਸਹੀ ਹੋਵੇ। ਉਨ੍ਹਾਂ ਨੇ ਕਿਹਾ ਕਿ ਕੁੱਝ ਸਥਾਨਾਂ ਤੋਂ ਪੋਰਟਲ ‘ਤੇ ਮਰੀਜਾਂ ਦੀ ਗਿਣਤੀ ਵੱਧ ਭਰੇ ਜਾਣ ਦੀ ਗਲ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਵਿੱਚ-ਵਿੱਚ ਮੁੱਖ ਦਫਤਰ ਤੋਂ ਵੀ ਚੈਕ ਕੀਤਾ ਜਾ ਰਿਹਾ ਹੈ, ਉਸੀ ਚੈਕਿੰਗ ਦੌਰਾਨ ਇਹ ਗਲ ਧਿਆਨ ਵਿਚ ਆਈ ਹੈ।