ਸੁਲਤਾਨਪੁਰ ਲੋਧੀ, 13 ਅਕਤੂਬਰ 2021- ਜੰਮੂ ਕਸ਼ਮੀਰ ਦੇ ਪੁੰਛ ਜਿਲ੍ਹੇ ਦੇ ਸੂਰਨਕੋਟ ਇਲਾਕੇ ਵਿਚ ਸ਼ਹੀਦ ਹੋਏ ਸੈਨਿਕ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੇ ਗ੍ਰਹਿ ਮਾਨਾ ਤਲਵੰਡੀ ਵਿਖੇ ਸ਼੍ਰੋਮਣੀ ਕਮੇਟੀ ਪ੍ਧਾਨ ਬੀਬੀ ਜਗੀਰ ਕੌਰ ਦੁੱਖ ਪ੍ਗਟ ਕਰਨ ਪਹੁੰਚੇ। ਇਸ ਤੋਂ ਇਲਾਵਾ ਵਿਧਾਇਕ ਸੁਖਪਾਲ ਸਿੰਘ ਖਹਿਰਾ, ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵੀ ਸ਼ਹੀਦ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੀ ਦੇਹ ਪਿੰਡ ਪਹੁੰਚ ਗਈ ਹੈ।