ਠਾਣੇ – ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਬਦਲਾਪੁਰ ਵਿੱਚ ਇਕ ਰਸਾਇਣ ਫੈਕਟਰੀ ਵਿੱਚ ਗੈਸ ਲੀਕ ਹੋਣ ਨਾਲ ਉਸ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ ਕੁਝ ਘੰਟਿਆਂ ਤੱਕ ਸਾਹ ਲੈਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਹੋਈ ਅਤੇ ਇਕ ਘੰਟੇ ਅੰਦਰ ਹੀ ਲੀਕੇਂਜ ਤੇ ਕਾਬੂ ਪਾ ਲਿਆ ਗਿਆ। ਠਾਣੇ ਮਹਾ ਨਗਰਪਾਲਿਕਾ ਖੇਤਰੀ ਆਫ਼ਤ ਪ੍ਰਬੰਧਨ ਬਰਾਂਚ ਦੇ ਮੁੱਖੀ ਸੰਤੋਸ਼ ਕਦਮ ਨੇ ਕਿਹਾ ਕਿ ਬਦਲਾਪੁਰ ਦੀ ਸ਼ਿਰਗਾਂਵ ਐੱਮ.ਆਈ.ਡੀ.ਸੀ. ਵਿੱਚ ਫੈਕਟਰੀ ਵਿੱਚ ਰਾਤ ਕਰੀਬ 10.22 ਵਜੇ ਗੈਸ ਲੀਕ ਹੋਣ ਦੀ ਸੂਚਨਾ ਮਿਲੀ। ਸਲਫਿਊਰਿਕ ਐਸਿਡ ਅਤੇ ਬੇਂਜਿਲ ਐਸਿਡ ਦੇ ਜ਼ਿਆਦਾ ਗਰਮ ਹੋਣ ਨਾਲ ਰਸਾਇਣਿਕ ਪ੍ਰਤੀਕਿਰਿਆ ਕਾਰਨ ਇਹ ਘਟਨਾ ਹੋਈ।ਉਨ੍ਹਾਂ ਦੱਸਿਆ ਕਿ ਇਸ ਦੇ ਨਤੀਜੇ ਵਜੋਂ ਫੈਕਟਰੀ ਦੇ ਨੇੜੇ-ਤੇੜੇ ਤਿੰਨ ਕਿਲੋਮੀਟਰ ਦੇ ਇਲਾਕੇ ਵਿੱਚ ਰਹਿ ਰਹੇ ਵਾਸੀਆਂ ਨੇ ਕੁਝ ਘੰਟਿਆਂ ਤੱਕ ਸਾਹ ਲੈਣ ਵਿੱਚ ਪ੍ਰੇਸ਼ਾਨੀ ਅਤੇ ਅੱਖਾਂ ਵਿੱਚ ਜਲਨ ਦੀ ਸ਼ਿਕਾਇਤ ਕੀਤੀ।ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਬਦਲਾਪੁਰ ਨਗਰ ਪ੍ਰੀਸ਼ਦ ਤੋਂ ਫਾਇਰ ਬ੍ਰਿਗੇਡ ਦੀਆਂ 2 ਹੋਰ ਸ਼ਿਰਗਾਂਵ ਐੱਮ.ਆਈ.ਡੀ.ਸੀ. ਤੋਂ ਇਕ ਗੱਡੀ ਹਾਦਸੇ ਵਾਲੀ ਥਾਂ ਤੇ ਪਹੁੰਚੀ ਅਤੇ ਰਿਸਾਅ ਨੂੰ ਠੀਕ ਕੀਤਾ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 11.30 ਵਜੇ ਹਾਲਾਤ ਕਾਬੂ ਕਰ ਲਏ ਗਏ। ਇਸ ਘਟਨਾ ਨਾਲ ਕਿਸੇ ਨੂੰ ਵੀ ਕੋਈ ਖ਼ਾਸ ਨੁਕਸਾਨ ਨਹੀਂ ਪਹੁੰਚਿਆ ਹੈ।