October 12, 2021 -ਬੀਜਿੰਗ, 12 ਅਕਤੂਬਰ- ਚੀਨ ਦੇ ਸ਼ਾਂਕਸੀ ਸੂਬੇ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਹਨੇਰੀ-ਤੂਫ਼ਾਨ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਲਾਪਤਾ ਹੋ ਗਏ। ਸੂਬਾਈ ਸਰਕਾਰ ਨੇਇੱਕ ਪ੍ਰੈੱਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ।
ਸ਼ਾਂਕਸੀ ਵਿੱਚ 2 ਤੋਂ 7 ਅਕਤੂਬਰ ਤੱਕ ਪਤਝੜ ਦੇ ਮੌਸਮ ਦਾ ਸਭ ਤੋਂ ਭਿਆਨਕ ਹੜ੍ਹ ਆਇਆ। ਲਗਾਤਾਰ ਮੀਂਹ ਨੇ ਸੂਬੇ ਭਰ ਦੇ 76 ਕਾਊਂਟੀ ਪੱਧਰ ਦੇ ਇਲਾਕਿਆਂ ਦੇ ਲਗਭਗ 17.6 ਮਿਲੀਅਨ ਵਸਨੀਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ 1,20,100 ਲੋਕ ਬੇਘਰ ਹੋ ਗਏ ਹਨ। ਹੜ੍ਹ ਅਤੇ ਤੂਫਾਨ ਕਾਰਨ ਲਗਭਗ 2,38,460 ਹੈਕਟੇਅਰ ਵਿੱਚ ਖੜ੍ਹੀਆਂ ਫਸਲਾਂ ਨੁਕਸਾਨੀਆਂ ਗਈਆਂ ਹਨ, 37,700 ਘਰ ਢਹਿ ਗਏ ਜਾਂ ਬੁਰੀ ਤਰ੍ਹਾਂ ਨੁਕਸਾਨੇ ਗਏ, ਜਿਸ ਨਾਲ 5.03 ਅਰਬ ਯੂਆਨ (ਲਗਭਗ 78 ਕਰੋੜ ਅਮਰੀਕੀ ਡਾਲਰ) ਦਾ ਸਿੱਧਾ ਆਰਥਿਕ ਨੁਕਸਾਨ ਹੋਇਆ ਹੈ।