ਮਲਾਪੁੱਰਮ, 12 ਅਕਤੂਬਰ -ਕੇਰਲ ਵਿੱਚ ਕਈ ਹਿੱਸਿਆਂ ਵਿੱਚ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਦਰਮਿਆਨ ਸਵੇਰੇ ਕਰੀਪੁਰ ਦੇ ਨੇੜੇ ਇੱਕ ਮਕਾਨ ਢਹਿ ਜਾਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮਕਾਨ ਢਹਿਣ ਨਾਲ 6 ਮਹੀਨੇ ਦੀ ਬੱਚੀ ਅਤੇ ਉਸ ਦੀ 8 ਸਾਲ ਦੀ ਭੈਣ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਮਕਾਨ ਹਾਦਸੇ ਦਾ ਸ਼ਿਕਾਰ ਹੋਈਆਂ ਬੱਚੀਆਂ ਦੇ ਦਾਦਾ ਦਾ ਸੀ।
ਸਥਾਨਕ ਸੂਤਰਾਂ ਨੇ ਦੱਸਿਆ ਕਿ ਨੇੜੇ ਸਥਿਤ ਇੱਕ ਨਿਰਮਾਣ ਅਧੀਨ ਮਕਾਨ ਮੀਂਹ ਦੀ ਵਜ੍ਹਾ ਕਰ ਕੇ ਤੜਕੇ 4 ਕੁ ਵਜੇ ਪੀੜਤਾਂ ਦੇ ਮਕਾਨ ਤੇ ਡਿੱਗ ਪਿਆ। ਬੱਚੀਆਂ ਨੂੰ ਕੋਝੀਕੋਡ ਮੈਡੀਕਲ ਕਾਲਜ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਜਿਕਰਯੋਗ ਹੈ ਕਿ ਕੇਰਲ ਬੀਤੇ ਦਿਨ ਤੋਂ ਹੀ ਮੀਂਹ ਪੈ ਰਿਹਾ ਹੈ। ਮਹਿਕਮੇ ਨੇ ਦੱਸਿਆ ਕਿ ਪੂਰਬ-ਮੱਧ ਅਰਬ ਸਾਗਰ ਦੇ ਉੱਪਰ ਚੱਕਰਵਾਤ ਬਣਿਆ ਹੈ ਅਤੇ ਇਸ ਦੇ ਅਗਲੇ ਤਿੰਨ ਦਿਨਾਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਜਿਸ ਕਾਰਨ ਕੇਰਲ ਵਿੱਚ 11 ਅਕਤੂਬਰ ਤੋਂ 15 ਅਕਤੂਬਰ ਤੱਕ ਮੀਂਹ ਪੈਣ ਦਾ ਅਨੁਮਾਨ ਹੈ।