ਨਵਾਂਸ਼ਹਿਰ, 11 ਅਕਤੂਬਰ 2021-ਥਾਣਾ ਸਦਰ ਨਵਾਂਸ਼ਹਿਰ ਦੇ ਦੌਲਤਪੁਰ ਪਿੰਡ ਵਿੱਚ 8ਸਾਲ ਦੇ ਬੱਚੇ ਦਾ ਕਤਲ ਕਰਕੇ ਲਾਸ਼ ਖੂਹ ਵਿਚੋਂ ਮਿਲਣ ਦੀ ਜਾਣਕਾਰੀ ਮਿਲੀ ਹੈ। ਬੱਚਾ ਸਾਹਿਲ ਸ਼ਨਿੱਚਰਵਾਰ ਤੋਂ ਲਾਪਤਾ ਸੀ ਅਤੇ ਪਰਿਵਾਰ ਨੇ ਉਸ ਦੀ ਬਹੁਤ ਲੱਭਣ ਦੀ ਕੋਸ਼ਿਸ ਕੀਤੀ ਪਰੰਤੂ ਉਸ ਦੀ ਕੋਈਂ ਵੀ ਜਾਣਕਾਰੀ ਨਹੀਂ ਮਿਲ ਸਕੀ । ਪੀੜਤ ਪਰਿਵਾਰ ਨੇ ਜਿਸ ਦੀ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ। ਜਦੋਂ ਪੁਲਿਸ ਨੇ ਆਪਣੇ ਤੌਰ ‘ਤੇ ਜਾਂਚ ਸ਼ੁਰੂ ਕੀਤੀ, ਉਦੋਂ ਬੱਚੇ ਦੇ ਕਤਲ ਹੋਣ ਗੱਲ ਸਾਮਣੇ ਆਈ ਪੁਲਿਸ ਨੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ (ਡੀ) ਸੁਰਿੰਦਰ ਚੰਦ ਅਤੇ ਸੀਆਈਏ ਸਟਾਫ ਇੰਚਾਰਜ ਰਾਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਪਛਾਣ ਸਾਹਿਲ (8) ਵਜੋਂ ਹੋਈ ਹੈ ਜੋ ਆਪਣੀ ਨਾਨੀ ਨਾਲ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੱਚੇ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਵੱਖ -ਵੱਖ ਨਜ਼ਰੀਏ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਇਸ ਦੌਰਾਨ ਪੁਲਿਸ ਨੇ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ ਜੋ ਸ਼ੱਕੀ ਸਨ।
ਜਿਸ ਕਾਰਨ ਪੁਲਿਸ ਵੱਲੋਂ ਇੱਕ ਨੌਜਵਾਨ ਤੋਂ ਕੀਤੀ ਗਈ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਬੱਚੇ ਦੇ ਲਾਪਤਾ ਹੋਣ ਵਿੱਚ ਉਸਦੀ ਭੂਮਿਕਾ ਸੀ। ਦੋਸ਼ੀ ਨੇ ਮੰਨਿਆ ਕਿ ਉਸਨੇ ਸਾਹਿਲ ਦਾ ਕਤਲ ਕੀਤਾ ਅਤੇ ਲਾਸ਼ ਖੂਹ ਵਿੱਚ ਸੁੱਟ ਦਿੱਤੀ ਸੀ। ਜਿਸ ਦੇ ਦੱਸਣ ਅਨੁਸਾਰ ਦੇਰ ਰਾਤ ‘ਲਾਸ਼ ਖੂਹ ਵਿਚੋਂ ਮਿਲੀ ਹੈ ਦੋਸ਼ੀ ਨੇ 8 ਸਾਲਾ ਸਹਿਲ ਨੂੰ ਕਿਉਂ ਮਾਰ ਕੇ ਖੂਹ ਵਿਚ ਸੁਟਿਆ ਕਤਲ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ ਜਾਂ ਦੋਸ਼ੀ ਤੋਂ ਰਿਮਾਂਡ ‘ਤੇ ਪੁੱਛਗਿੱਛ ਦੌਰਾਨ ਹੀ ਪਤਾ ਸਕੇਗਾ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਸਦਰ ਨਵਾਂਸ਼ਹਿਰ ਵਿੱਚ ਮਾਮਲਾ ਦਰਜ ਕੀਤਾ ਗਿਆ।