ਲਖਨਊ, 11 ਅਕਤੂਬਰ, 2021: ਉੱਤਰ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਕਿਹਾ ਹੈ ਕਿ ਸਿਆਸੀ ਆਗੂ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਫੋਰਚੂਨਰ ਕਾਰ ਦੇ ਧੱਲੇ ਬੰਦੇ ਦਰੜ ਦਿਓ। ਉਹਨਾਂ ਨੇ ਇਹ ਟਿੱਪਣੀ ਉਦੋਂ ਕੀਤੀ ਹੈ ਕਿ ਜਦੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੁੰ ਦਰੜਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।
ਇਥੇ ਪਾਰਟੀ ਦੇ ਘੱਟ ਗਿਣਤੀ ਫਰੰਟ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਵਿਚ ਪਾਰਟੀ ਵਰਕਰਾਂ ਨੁੰ ਸੰਬੋਧਨ ਕਰਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਚੋਣਾਂ ਵਿਅਕਤੀ ਦੇ ਰਵੱਈਏ ਦੇ ਆਧਾਰ ’ਤੇ ਜਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਰਾਜਨੀਤੀ ਆਪਣੇ ਸਮਾਜ ਤੇ ਆਪਣੇ ਮੁਲਕ ਦੀ ਸੇਵਾ ਕਰਨਾ ਹੁੰਦੀ ਹੈ। ਇਸ ਵਿਚ ਕੋਈ ਜਾਤੀ ਜਾਂ ਧਰਮ ਨਹੀਂ ਵੜ੍ਹਨਾ ਚਾਹੀਦਾ। ਸਿਆਸੀ ਆਗੂ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਲੁੱਟ ਮਚਾ ਦਿਓ, ਇਸਦਾ ਇਹ ਮਤਲਬ ਨਹੀਂ ਕਿ ਤੁਸੀਂ ਫਾਰਚੂਨਰ ਥੱਲੇ ਬੰਦੇ ਦਰੜ ਦਿਓ। ਅਸੀਂ ਇਸ ਪਾਰਟੀ ਵਿਚ ਗਰੀਬਾਂ ਦੀਸੇਵਾ ਵਾਸਤੇ ਆਏ ਹਾਂ। ਰਾਜਨੀਤੀ ਪਾਰਟ ਟਾਈਮ ਧੰਦਾ ਨਹੀਂ ਹੈ।