ਚੰਡੀਗੜ੍ਹ, 1 ਅਕਤੂਬਰ, 2021: ਭਾਰਤੀ ਫੁੱਟਬਾਲ ਟੀਮ ਦੇ ਖਿਡਾਰੀ ਅਮਰਿੰਦਰ ਸਿੰਘ ਨੇ ਇਕ ਟਵੀਟ ਕਰ ਕੇ ਨਿਊਜ਼ ਮੀਡੀਆ ਤੇ ਪੱਤਰਕਾਰਾਂ ਨੁੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨਹੀਂ ਹਨ ਤੇ ਉਹਨਾਂ ਨੂੰ ਟੈਗ ਨਾ ਕੀਤਾ ਜਾਵੇ। ਇਸ ਟਵੀਟ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਤੀਕਰਮ ਆਇਆ ਹੈ ਜਿਹਨਾਂ ਨੇ ਉਸਦੇ ਟਵੀਟ ’ਤੇ ਲਿਖਿਆ ਹੈ ਕਿ ਮੇਰੇ ਨੌਜਵਾਨ ਦੋਸਤ ਮੈਨੂੰ ਤੇਰੇ ਨਾਲ ਹਮਦਰਦੀ ਹੈ। ਭਵਿੱਖ ਦੀਆਂ ਖੇਡਾਂ ਲਈ ਤੁਹਾਨੂੰ ਸ਼ੁਭਕਾਮਨਾਵਾਂ।