ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਵਿੱਢੇ ਗਏ ਸੰਘਰਸ਼ ਦੀ ਹਮਾਇਤ ਉਪਰ ਦੁਨੀਆਂ ਭਰ ਵਿੱਚ ਫੇਮਸ ਪੰਜਾਬੀ ਗਾਇਕ ਦਲਜੀਤ ਚਾਹਲ ਅਤੇ ਨਿਸ਼ਵਾਨ ਭੁੱਲਰ ਕੱਲ੍ਹ 22 ਅਕਤੂਬਰ ਨੂੰ ਫਿਰੋਜ਼ਪੁਰ ਫਾਜ਼ਿਲਕਾ ਜਰਨੈਲੀ ਸੜਕ ਉਪਰ ਸਥਿਤ ਟੋਲ ਪਲਾਜ਼ਾ ਮਾਹਮੂਜੋਈਆ ਉਪਰ ਚੱਲ ਰਹੇ ਕਿਸਾਨਾਂ ਦੇ ਧਰਨੇ ਵਿਚ ਸ਼ਾਮਲ ਹੋ ਕੇ ਦੇਸ਼ ਦੇ ਕਿਸਾਨਾਂ ਨਾਲ ਖੜ੍ਹੇ ਹੋਣ ਦਾ ਪ੍ਰਣਾਮ ਪੇਸ਼ ਕਰਨਗੇ ਇਸ ਸਬੰਧੀ ਜਾਣਕਾਰੀ ਜਾਰੀ ਕਰਵਾਇਆ ਦਲਜੀਤ ਚਾਹਲ ਦੇ ਕਰੀਬੀ ਸਾਥੀ ਨੰਬਰਦਾਰ ਬਲਦੇਵ ਥਿੰਦ ਨੇ ਦੱਸਿਆ ਕਿ ਇਹ ਦੋਨੋਂ ਗਾਇਕ ਅਕਤੂਬਰ ਨੂੰ ਦੁਪਹਿਰ 12 ਵਜੇ ਮਾਹਮੂਜੋਈਆ ਟੌਲ ਪਲਾਜ਼ਾ ਉਪਰ ਪੁੱਜ ਰਹੇ ਹਨ । ਵਰਨਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਟੌਲ ਪਲਾਜ਼ਾ ਮਾਹਮੂਜੋਈਆ , ਟੋਲ ਪਲਾਜ਼ਾ ਥੇਹ ਕਲੰਦਰ ਅਤੇ ਰਿਲਾਇੰਸ ਪੈਟਰੋਲ ਪੰਪ ਜਲਾਲਾਬਾਦ ਵਿਖੇ ਪਿਛਲੇ ਕਈ ਦਿਨਾਂ ਤੋਂ ਧਰਨਾ ਜਮਾਇਆ ਹੋਇਆ ਹੈ ।ਇਸ ਧਰਨੇ ਵਿੱਚ ਕਿਰਸਾਨੀ ਨਾਲ ਜੁੜੀਆਂ ਵੱਡੀਆਂ ਹਸਤੀਆਂ , ਪੰਜਾਬੀ ਦੇ ਅਨੇਕਾਂ ਗਾਇਕ ਪੁੱਜਕੇ ਆਪਣੀ ਹਾਜ਼ਰੀ ਲਗਾ ਚੁੱਕੇ ਹਨ ।ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਚਾਹੇ ਕਿਰਸਾਨੀ ਨਾਲ ਸਬੰਧਤ ਮਤੇ ਪਾਸ ਕੀਤੇ ਹਨ ਪਰ ਹਾਲ ਦੀ ਘੜੀ ਕਿਸਾਨਾਂ ਵੱਲੋਂ ਚੱਲ ਰਹੇ ਸੰਘਰਸ਼ ਨੂੰ ਰੋਕਣ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ ।ਖੇਤਰ ਦੇ ਕਿਸਾਨਾਂ ਵੱਲੋਂ ਇਨ੍ਹਾਂ ਸਥਾਨਾਂ ਤੇ ਹੀ ਲੰਗਰ ਪਕਾਇਆ ਅਤੇ ਸ਼ਖਾਇਆ ਜਾ ਰਿਹਾ ਹੈ ।ਦੱਸਣਾ ਬਣਦਾ ਹੈ ਕਿ ਗਾਇਕ ਦਲਜੀਤ ਚਾਹਲ ਦਾ ਕੁਝ ਦਿਨ ਪਹਿਲਾਂ ਜਾਰੀ ਹੋਇਆ ਗੀਤ ਮੈਥ ( MATH ) ਨੇ ਦੁਨੀਆਂ ਭਰ ਵਿੱਚ ਧੁੱਮ ਮਚਾ ਦਿੱਤੀ ਹੈ ।ਇੰਡੀਆ ਵਿੱਚ ਇਹ ਗੀਤ ਨੰਬਰ ਇੱਕ ਤੇ ਚਲ ਰਿਹਾ ਹੈ ।ਗਾਇਕ ਨਿਸ਼ਾਨ ਭੁੱਲਰ ਦੇ ਸੌਂਗ ” ਸਰਪੰਚੀ ” ਨੇ ਵੀਂ ਚੰਗੀ ਲੋਕਪ੍ਰਿਅਤਾ ਹਾਸਲ ਕੀਤੀ ਹੈ ।ਗਾਇਕ ਦਲਜੀਤ ਚਾਹਲ ਦਾ ਇਸ ਸਬੰਧੀ ਕਹਿਣਾ ਹੈ ਕਿ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਕੇ ਪੰਜਾਬ ਹਰਿਆਣੇ ਦੇ ਕਸਾਨਾ ਨੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ।ਖੇਤੀਬਾੜੀ ਜਿਣਸਾਂ ਦੇ ਪੂਰੇ ਭਾਅ ਨਾ ਮਿਲਣ ਕਾਰਨ ਲਾਹੇਵੰਦ ਕਿੱਤਾ ਨਹੀਂ ਰਿਹਾ ।ਮੰਦਹਾਲੀ ਦਾ ਸ਼ਿਕਾਰ ਦੇਸ਼ ਦਾ ਕਰਜ਼ਾਈ ਕਿਸਾਨ ਪਹਿਲਾਂ ਹੀ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਅਤੇ ਇਸ ਸਮੇਂ ਵਿੱਚ ਧਨਾਢ ਘਰਾਣਿਆਂ ਨੂੰ ਵੱਧ ਅਧਿਕਾਰ ਦੇਣ ਵਾਲੇ ਬਿੱਲ ਪਾਸ ਕਰ ਕੇ ਨਾ ਸਹਿਣਯੋਗ ਫੈਸਲੇ ਲਏ ਗਏ ਹਨ ।ਨੰਬਰਦਾਰ ਬਲਦੇਵ ਥਿੰਦ ਦਾ ਇਸ ਸਬੰਧੀ ਕਹਿਣਾ ਹੈ ਕਿ ਇਹ ਦੋਵੇਂ ਸਟਾਰ ਗਾਇਕ ਕਿਸਾਨਾਂ ਦੇ ਧਰਨੇ ਵਿਚ ਬੈਠ ਕੇ ਉਹਨੂੰ ਨਾਲ ਆਪਣੀ ਇਕਜੁੱਟਤਾ ਪੇਸ਼ ਕਰਨਗੇ ।