ਕੈਲਗਰੀ, 30 ਸਤੰਬਰ 2021 : ਕੈਲਗਰੀ ਸਕਾਇਵਿਊ ਦੀ ਫੈਡਰਲ ਰਾਇਡਿੰਗ ਤੋਂ ਚੋਣ ਜਿੱਤੇ ਲਿਬਰਲ ਉਮੀਦਵਾਰ ਜੌਰਜ ਚਾਹਲ ਤੋਂ ਹਾਰਨ ਵਾਲੀ ਉਮੀਦਵਾਰ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਜੈਗ ਸਹੋਤਾ ਨੇ ਕੋਰਟ ਨੂੰ ਚੋਣ ਨਤੀਜਾ ਰੱਦ ਕਰਨ ਸੰਬੰਧੀ ਅਪੀਲ ਕਰਨ ਦੀ ਯੌਜਨਾ ਬਣਾਈ ਹੈ। ਪਿਛਲੇ ਦਿਨੀਂ ਜੌਰਜ ਚਾਹਲ ਇਕ ਵੀਡੀਓ ਰਿਕੌਰਡਿੰਗ ਵਿੱਚ ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧਿਤ ਇਕ ਪੈਂਫਲੇਟ ਕਿਸੇ ਘਰ ਤੋਂ ਹਟਾਉਂਦੇ ਅਤੇ ਆਪਣਾ ਫ਼ਲਾਇਰ ਰੱਖਦੇ ਦੇਖੇ ਗਏ ਸਨ ਜਿਸ ਮਗਰੋਂ ਪੁਲਸਿ ਸ਼ਿਕਾਇਤ ਕਰ ਦਿੱਤੀ ਗਈ ਸੀ।
ਕੈਲਗਰੀ ਪੁਲਿਸ ਨੇ ਇਹ ਮਾਮਲਾ ਹੁਣ ਇਲੈਕਸ਼ਨਜ਼ ਕੈਨੇਡਾ ਦੇ ਹਵਾਲੇ ਕਰ ਦਿੱਤਾ ਹੈ। ਜੌਰਜ ਚਾਹਲ ਇਸ ਚੋਣ ਵਿੱਚ 3000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਗਏ ਸਨ। ਕੰਜ਼ਰਵੇਟਿਵ ਉਮੀਦਵਾਰ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਕੋਰਟ ਔਫ਼ ਕੁਈਨ’ਜ਼ ਬੈਂਚ ਵਿੱਚ ਨਤੀਜਾ ਰੱਦ ਕਰਨ ਦੀ ਮੰਗ ਕਰਨਗੇ। ਰਾਜਨੀਤਕ ਮਾਹਿਰਾਂ ਦਾ ਕਹਿਣਾ ਹੈ ਜੌਰਜ ਚਾਹਲ ਦੀ ਇਸ ਘਟਨਾ ਨੇ ਉਹਨਾਂ ਨੂੰ ਕੈਬਿਨੇਟ ਵਿੱਚ ਮਿਲ ਸਕਣ ਵਾਲੀ ਸੀਟ ਤੋਂ ਵਾਂਝਾ ਕਰ ਦਿੱਤਾ ਜਾਪਦਾ ਹੈ। ਮੰਤਰੀਮੰਡਲ ਦਾ ਗਠਨ ਅਗਲੇ ਮਹੀਨੇ ਹੋ ਰਿਹਾ ਹੈ।