ਨਵੀਂ ਦਿੱਲੀ, 16 ਜੂਨ 2020 – ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਬੀਤੀ ਰਾਤ ਸਿਹਤ ਵਿਗੜਨ ਕਾਰਨ ਦਿੱਲੀ ਦੇ ਰਾਜੀਵ ਗਾਂਧੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ‘ਚ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ ਹਨ।
ਸਤੇਂਦਰ ਜੈਨ ਨੇ ਖ਼ੁਦ ਟਵੀਟ ਕਰਕੇ ਆਪਣੀ ਸਿਹਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ, ”ਤੇਜ਼ ਬੁਖ਼ਾਰ ਅਤੇ ਆਕਸੀਜਨ ਦੇ ਪੱਧਰ ‘ਚ ਅਚਾਨਕ ਗਿਰਾਵਟ ਕਾਰਨ ਬੀਤੀ ਰਾਤ ਮੈਂ ਆਰ.ਜੀ.ਐੱਸ.ਐੱਸ.ਐੱਚ. ਹਸਪਤਾਲ ‘ਚ ਦਾਖ਼ਲ ਹੋਇਆ ਹਾਂ। ਤੁਹਾਨੂੰ ਅੱਗੇ ਦੀ ਜਾਣਕਾਰੀ ਦਿੰਦਾ ਰਹਾਂਗਾ।”