ਨਵੀਂ ਦਿੱਲੀ, 16 ਜੂਨ 2020 – ਇਸ ਸਾਲ ਯੂਐਸ ਓਪਨ ‘ਤੇ ਕੋਰੋਨਾ ਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ। ਡਿਫੈਂਡਿੰਗ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਅਤੇ ਸਰਬੀਆਂ ਦੇ ਨੋਵਾਕ ਜੋਕੋਵਿਕ ਸਮੇਤ ਕਈ ਵੱਡੇ ਖਿਡਾਰੀ ਗ੍ਰੈਂਡ ਸਲੈਮ ਨਾ ਖੇਡਣ ‘ਤੇ ਵਿਚਾਰ ਕਰ ਰਹੇ ਹਨ। ਅਜਿਹੇ ‘ਚ ਇਹ ਟੂਰਨਾਮੈਂਟ ਬਿਨਾਂ ਦਰਸ਼ਕਾਂ ਤੋਂ ਹੀ ਕਰਵਾਇਆ ਜਾ ਸਕਦਾ ਹੈ।
ਨਿਊਯਾਰਕ ‘ਚ ਇਸ ਸਾਲ ਯੂਐਸ ਓਪਨ 24 ਅਗਸਤ ਤੋਂ 13 ਸਤੰਬਰ ਤੱਕ ਹੋਣਾ ਹੈ। ਫੋਬਰਸ ਦੀ ਰਿਪੋਰਟ ਅਨੁਸਾਰ ਯੁਨਾਈਟਡ ਸਟੇਟਸ ਟੈਨਿਸ ਐਸੋਸੀਏਸ਼ਨ (ਯੂਐਸਟੀਏ) ਗ੍ਰੈਂਡ ਸਲੈਮ ਨੂੰ ਖਾਲੀ ਸਟੇਡੀਅਮ ‘ਚ ਕਰਵਾਉਣ ਦੀ ਸੋਚ ਰਹੇ ਹਨ। ਪਿਛਲੇ ਸਾਲ ਕਰੀਬ 7.40 ਲੱਖ ਫੈਨਸ ਇਸ ਟੂਰਨਾਮੈਂਟ ਨੂੰ ਦੇਖਣ ਲਈ ਪਹੁੰਚੇ ਹਨ।
ਫੋਬਰਸ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਕਿ ਪੁਰਸ਼ਾਂ ਦੇ ਐਸੋਸੀਏਸ਼ਨ ਆਫ ਟੇਨਿਸ ਪ੍ਰੋਫੈਸ਼ਨਲ (ਏਟੀਪੀ) ਅਤੇ ਵੂਮੈਨ ਟੇਨਿਸ ਐਸੋਸੀਏਸ਼ਨ (ਡਬਲਿਯੂਟੀਏ) ਵਿਚਕਾਰ ਜਲਦ ਹੀ ਮੀਟਿੰਗ ਹੋਵੇਗੀ। ਇਸ ‘ਚ ਯੂ ਐਸ ਓਪਨ ਨੂੰ ਲੈ ਕੇ ਫੈਸਲਾ ਲਿਆ ਜਾਵੇਗਾ। ਫਿਲਹਾਲ ਯੂਐਸਟੀਏ ਨੂੰ ਲੋਕਲ ਅਤੇ ਸਟੇਟ ਐਡਮਿਨਿਸਟ੍ਰੇਸ਼ਨ ਦੇ ਹੁਕਮਾਂ ਦਾ ਇੰਤਜਾਰ ਹੈ