ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਜ਼ਿਲਾ ਫਾਜ਼ਿਲਕਾ ’ਚ 6 ਕੋਰੋਨਾ ਪਾਜੀਟਿਵ ਕੇਸ ਆਏ ਹਨ। ਉਨਾਂ ਦੱਸਿਆ ਕਿ 6 ਕੋਰੋਨਾ ਪਾਜੀਟਿਵ ਕੇਸ ਆਉਣ ਨਾਲ ਜ਼ਿਲੇ ਵਿੱਚ ਹੁਣ 11 ਕੋਰੋਨਾ ਐਕਟਿਵ ਕੇਸ ਹੋ ਗਏ ਹਨ। ਉਨਾਂ ਦੱਸਿਆ ਕਿ 6 ਕੇਸਾਂ ਵਿੱਚੋਂ 3 ਮੇਲ ਅਤੇ 3 ਫੀਮੇਲ ਹਨ।ਉਨਾਂ ਦੱਸਿਆ ਕਿ 4 ਕੇਸ ਤਹਿਸੀਲ ਫਾਜ਼ਿਲਕਾ ਅਤੇ 2 ਕੇਸ ਅਬੋਹਰ ਤਹਿਸੀਲ ਨਾਲ ਸਬੰਧਤ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਪਾਜੀਟਿਵ ਪਾਏ ਗਏ ਪੁਰਸ਼ਾਂ ਦੀ ਉਮਰ 15 ਸਾਲ, 42 ਸਾਲ ਅਤੇ 17 ਸਾਲ ਹੈ। ਇਸੇ ਤਰਾਂ ਪਾਜੀਟਿਵ ਪਾਈਆਂ ਗਈਆਂ ਤਿੰਨ ਔਰਤਾਂ ਦੀ ਉਮਰ 27, 28 ਅਤੇ 13 ਸਾਲ ਹੈ। ਉਨਾਂ ਕਿਹਾ ਕਿ ਪਾਜੀਟਿਵ ਕੇਸਾਂ ਵਿੱਚੋਂ 4 ਦੀ ਟਰੈਵਲ ਹਿਸਟਰੀ ਹੈ ਅਤੇ 2 ਕੇਸ ਪਿਛਲੇ ਦਿਨੀ ਪਾਜੀਟਿਵ ਕੇਸ ਦੇ ਸੰਪਰਕ ਵਿੱਚ ਆਏ ਹਨ ਜਿਨਾਂ ਦੀ ਸੈਂਪਲਿੰਗ ਕਰਨ ਤੋਂ ਬਾਅਦ ਉਨਾਂ ਦੀ ਰਿਪੋਰਟ ਵੀ ਪਾਜੀਟਿਵ ਆਈ ਹੈ। ੳਨਾਂ ਕਿਹਾ ਕਿ ਪਾਜੀਟਿਵ ਕੇਸਾਂ ਨੂੰ ਜਲਾਲਾਬਾਦ ਦੇ ਆਈਸੋਲੇਸ਼ਨ ਸੈਂਟਰ ਵਿੱਚ ਭੇਜ਼ ਦਿੱਤਾ ਗਿਆ ਹੈ।