ਚੰਡੀਗੜ੍ਹ, 27 ਸਤੰਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫੈਸਲਾ ਕੀਤਾ ਗਿਆ ਹੈ ਕਿ ਚੁਣੇ ਹੋਏ ਮਿਉਂਸਪਲ ਕੌਂਸਲਾਂ, ਸਰਪੰਚਾਂ ਤੇ ਹੋਰਨਾਂ ਦੇ ਵਿਸ਼ੇਸ਼ ਐਂਟਰੀ ਕਾਰਡ ਬਣਾਏ ਜਾਣਗੇ ਜਿਸਦੇ ਸਦਕਾ ਉਹ ਪੰਜਾਬ ਸਿਵਲ ਸਕੱਤਰੇਤ ਸਮੇਤ ਚੰਡੀਗੜ੍ਹ ਵਿਚਲੇ ਪੰਜਾਬ ਸਰਕਾਰ ਦੇ ਦਫਤਰਾਂ ਵਿਚ ਦਾਖਲ ਹੋ ਸਕਣਗੇ। ਇਹ ਫੈਸਲਾ ਚੁਣੇ ਹੋਏ ਪ੍ਰਤੀਨਿਧਾਂ ਦੇ ਮਾਣ ਤੇ ਸਤਿਕਾਰ ਵਾਸਤੇ ਲਿਆ ਗਿਆ ਹੈ।
ਇਹ ਕਾਰਡ ਸਬੰਧਤ ਜ਼ਿਲ੍ਹੇ ਦੇ ਡੀ ਸੀ ਤੇ ਐਸ ਡੀ ਐਮ ਦਫਤਰ ਵੱਲੋਂ ਜਾਰੀ ਕੀਤੇ ਜਾਣਗੇ ਜਿਸ ਲਈ ਫਾਰਮੈਟ ਸੂਬਾ ਸਰਕਾਰ ਬਣਾਏਗੀ।